Monday, June 2, 2025
Breaking News

ਸ਼ਿਵ ਸ਼ਕਤੀ ਆਯੂਰਵੈਦਿਕ ਮੈਡੀਕਲ ਕਾਲਜ ਵਿਖੇ ਧਨਵੰਤੀ ਦਿਹਾੜਾ ਉਤਸ਼ਾਹ ਨਾਲ ਮਨਾਇਆ

ਭੀਖੀ, 5 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਸੁਨਾਮ-ਮਾਨਸਾ ਰੋਡ ਸਥਿਤ ਸ਼ਿਵ ਸ਼ਕਤੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ PPN0511201803ਵਿਖੇ ਅੱਜ ਧਨਵੰਤਰੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਚੇਅਰਮੈਨ ਸੋਮਨਾਥ ਮਹਿਤਾ ਵੱਲੋਂ ਧਨਵੰਤਰੀ ਪੂਜਾ ਕੀਤੀ ਗਈ। ਇਸ ਪੂਜਾ ਵਿੱਚ ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਰਹੇ।ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਲਜ ਦੇ ਚੇਅਰਮੈਨ ਮਹਿਤਾ ਨੇ ਕਿਹਾ ਕਿ ਇਸ ਸੰਸਥਾ ਵਿੱਚ ਪੰਜਾਬ ਤੋਂ ਇਲਾਵਾ ਹੌਰ ਦੂਜੇ ਸੁਬੇਆਂ ਜਿਵੇਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਰਾਜਸਥਾਨ ਚੋਂ ਵਿਦਿਆਰਥੀ ਆ ਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ।ਨੇ ਵਿਦਿਆਰਥੀਆਂ ਨੂੰ ਸੁਨਿਹਰੀ ਭਵਿੱਖ ਲਈ ਸ਼ੂਭ-ਕਾਮਨਾਵਾਂ ਦਿੱਤੀਆਂ।ਸੰਸਥਾ ਦੇ ਸੈਕਟਰੀ ਰਾਜ ਕੁਮਾਰ ਮਹਿਤਾ ਨੇ  ਵਿਦਿਆਰਥੀਆਨ ਨੂੰ ਧਨਤੇਰਸ ਅਤੇ ਦਿਵਾਲੀ  ਮੁਬਾਰਕਬਾਦ ਦਿੱਤੀ। ਇਸ ਮੋਕੇ ਸੂਰਜ ਮਹਿਤਾ, ਪ੍ਰਿੰਸੀਪਲ ਬਲਜਿੰਦਰ ਕੌਰ, ਡਾ. ਮਨਜੀਤ, ਡਾ. ਕੰਵਲਜੀਤ ਅੱਤਰੀ, ਡਾ. ਰਿਤੁਲ, ਡਾ. ਨੇਹਾ, ਕਮਲ ਅਰੋੜਾ ਅਤੇ ਸਮੂਹ ਸਟਾਫ ਸਹਿਤ ਵਿਦਿਆਰਥੀ ਹਾਜ਼ਰ ਸਨ।
 

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply