ਬਠਿੰਡਾ, 5 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸ.ਐਸ.ਡੀ ਗਰਲਜ਼ ਕਾਲਜ ਆਫ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਡਾ. ਅਨੂ ਮਲਹੋਤਰਾ ਦੀ ਅਗਵਾਈ
ਹੇਠ ਰਾਣੀ ਲਕਸ਼ਮੀ ਬਾਈ ਹਾਉਸ ਦੇ ਇੰਚਾਰਜ ਅਸਿਸਟੈਂਟ ਪ੍ਰੋ. ਸ਼ਿਖਾ ਦੁਆਰਾ ਦੀਵਾਲੀ ਮੌਕੇ ਬੈਸਟ ਆੳੂਟ ਆਫ਼ ਵੀਸਟ, ਸਜਾਵਟੀ ਪੀਸ ਅਤੇ ਹਾਊਸ ਬੋਰਡ ਸਜਾਵਟੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬੀ.ਐਡ. ਸਮੈਸਟਰ ਪਹਿਲਾ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਹਾਊਸ ਬੋਰਡ ਸਜਾਵਟੀ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਡਾ. ਅਨੂ ਮਲਹੋਤਰਾ ਅਤੇ ਮੈਡਮ ਨਿਸ਼ਾ ਗੋਇਲ ਨੇ ਨਿਭਾਈ।ਬੈਸਟ ਆਊਟ ਆਫ਼ ਵੀਸਟ ਵਿਚ ਜਜਮੈਂਟ ਦੀ ਭੁਮਿਕਾ ਅਸਿਸਟੈਂਟ ਪ੍ਰੋ. ਮਨਿੰਦਰ ਕੌਰ ਅਤੇ ਮੈਡਮ ਏਕਤਾ ਨੇ ਨਿਭਾਈ। ਸਜ਼ਾਵਟੀ ਵਸਤੂਆਂ ਵਿਚ ਜਜਮੈਂਟ ਦੀ ਭੁਮਿਕਾ ਡਾ. ਚੰਚਲ ਬਾਲਾ ਅਤੇ ਮੈਡਮ ਗੁੰਜਨ ਨੇ ਨਿਭਾਈ।ਹਾਊਸ ਬੋਰਡ ਸਜਾਵਟੀ ਵਿਚ ਮਦਰ ਟਰੇਸਾ ਹਾਉਸ ਨੇ ਪਹਿਲਾ, ਕਲਪਨਾ ਚਾਵਲਾ ਹਾਉਸ ਨੇ ਦੂਜਾ ਅਤੇ ਰਾਣੀ ਲਕਸ਼ਮੀ ਬਾਈ ਹਾਉਸ ਨੇ ਤੀਜਾ ਸਥਾਨ ਹਾਸਿਲ ਕੀਤਾ।ਬੈਸਟ ਆਊਟ ਆਫ਼ ਵੀਸਟ ਵਿਚ ਨਿਧੀ ਨੇ ਪਹਿਲਾ, ਸੰਜੋਲੀ ਅਤੇ ਕੋਮਲ) ਨੇ ਦੂਜਾ ਮਨੀਸ਼ਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ।ਸਜਾਵਟੀ ਪੀਸ ਮੁਕਾਬਲੇ ਵਿੱਚ ਸਿਮਰਨ ਨੇ ਪਹਿਲਾ, ਸੁਮਨਪ੍ਰੀਤ ਕੌਰ ਤੇ ਗੁਰਸ਼ਰਨਪ੍ਰੀਤ ਕੌਰ ਨੇ ਦੁਜਾ ਤੇ ਰਚਨਾ ਨੇ ਤੀਜਾ ਸਥਾਨ ਹਾਸਲ ਕੀਤਾ।ਐਸ.ਐਸ.ਡੀ ਗਰਲਜ਼ ਕਾਲਜ ਆਫ ਐਜੁਕੇਸ਼ਨ ਦੇ ਸੰਜੇ ਗੋਇਲ, ਸੈਕਟਰੀ ਸ਼ੰਜੀਵ ਜਿੰਦਲ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਸਾਮਾਨ ਦੀ ਪ੍ਰਸੰਸਾ ਕੀਤੀ ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media