ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ ਪੋਸਟ) – ਸਿੱਖ ਕੌਮ ਦੀ ਸਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ
ਦੇ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਤਾੜਣਾ ਕਰਦਿਆਂ ਦੀਵਾਨ ਦੇ ਪ੍ਰਬੰਧ ਹੇਠ ਚਲ ਰਹੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਬੱਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ ਲਈ ਕਿਹਾ ਹੈ।
ਉਹਨਾਂ ਚੱਢਾ ’ਤੇ ਦੀਵਾਨ ਦੇ ਨਿਯਮਾਂ ਨੂੰ ਤੋੜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਚੱਢਾ ਪਰਿਵਾਰ ਵਲੋਂ ਯਤੀਮਖਾਨੇ ਦੇ ਬੱਚਿਆਂ ਨੂੰ ਆਪਣੇ ਨਿੱਜੀ ਹੋਟਲ ਵਿਚ ਖਾਣੇ ਦੇ ਦਾਅਵਤ ਲਈ ਸੱਦਾ ਭੇਜਣਾ ਰਾਜਨੀਤੀ ਤੋਂ ਪ੍ਰੇਰਿਤ ਸੀ।ਉਹਨਾਂ ਕਿਹਾ ਕਿ ਯਤੀਮ ਬੱਚਿਆਂ ਨੁੰ ਖਾਣਾ ਖੁਆ ਕੇ ਵਾਹ ਵਾਹ ਖੱਟਦਿਆਂ ਚੋਣਾਂ ਸਮੇਂ ਰਾਜਸੀ ਲਾਹਾ ਲੈਣ ਦੀ ਤਾਕ ’ਚ ਬੈਠੇ ਚੱਢਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੀਵਾਨ ਵਲੋਂ ਬੀਤੇ ਅਰਸੇ ਦੌਰਾਨ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਯਤੀਮਖਾਨੇ ਦੇ ਬੱਚੇ ਯਤੀਮ ਜਾਂ ਲਾਵਾਰਸ ਨਹੀਂ ਹਨ, ਜਿਸ ਕਾਰਨ ਉਹ ਕਿਸੇ ਦੇ ਵੀ ਘਰ ਜਾਂ ਬਾਹਰ ਖਾਣਾ ਖਾਣ ਨਹੀਂ ਜਾਣਗੇ।ਅਜਿਹੀ ਨਵੀਂ ਪਰ ਨਾਕਾਰਤਮਕ ਪਿਰਤ ਪਾਉਣ ਦੀ ਕੋਸ਼ਿਸ਼ ਨਾਲ ਬੱਚਿਆਂ ਵਿੱਚ ਯਤੀਮ ਹੋਣ ਪ੍ਰਤੀ ਹੀਣ ਭਾਵਨਾ ਉਜਾਗਰ ਹੋਣੀ ਸੀ, ਜਿਸ ਨਾਲ ਯਕੀਨਨ ਉਹਨਾਂ ਨੂੰ ਮਾਨਸਿਕ ਪੀੜਾ ’ਚੋ ਲੰਘਣਾ ਪੈਦਾ।ਠੇਕੇਦਾਰ ਨੇ ਕਿਹਾ ਕਿ ਸ਼ਰਧਾਵਾਨ ਲੋਕ ਉਹਨਾਂ ਬੱਚਿਆਂ ਨੂੰ ਖਾਣਾ ਖੁਵਾਉਣ ਲਈ ਰੋਜਾਨਾ ਯਤੀਮਖਾਨੇ ਪਹੁੰਚਦੇ ਹਨ ਅਤੇ ਆਪ ਉਹਨਾਂ ’ਚ ਬੈਠ ਕੇ ਲੰਗਰ ਆਦਿ ਛਕਦੇ ਹਨ।ਜਿਸ ਦੀ ਉਹ ਆਪ ਖੁਦ ਵੀ ਪਾਲਣਾ ਕਰਦੇ ਹਨ ਅਤੇ ਦੂਜਿਆਂ ਤੋਂ ਵੀ ਉਕਤ ਨਿਯਮ ਦੀ ਪਾਲਣਾ ਕਰਨ ਦੀ ਆਸ ਰਖਦੇ ਹਨ।ਉਹਨਾਂ ਚੱਢਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਯਤੀਮਖਾਨੇ ’ਚ ਬੱਚਿਆਂ ਦੀ ਕੈਦੀਆਂ ਵਾਂਗ ਨਹੀਂ ਸਗੋਂ ਆਪਣਿਆਂ ਵਾਂਗ ਸੇਵਾ ਸੰਭਾਲ ਅਤੇ ਦੇਖਭਾਲ ਕੀਤੀ ਜਾਂਦੀ ਹੈ।ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਅੜੀ ਹੈ ਤਾਂ ਉਹ ਬੱਚਿਆਂ ਦੇ ਹਿੱਤ ’ਚ ਅਜਿਹੀ ਅੜੀ ਸਦਾ ਅਪਣਾਉਂਦੇ ਰਹਿਣਗੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media