Tuesday, November 24, 2026

ਦਰਸ਼ਕਾਂ ਦਾ ਪਿਆਰ ਹਾਸਲ ਕਰ ਰਹੀ ਹੈ ਪੰਜਾਬੀ ਫਿਲਮ ਸਲਿਊਟ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਸੱਗੂ) – ਜਿਥੇ ਪੰਜਾਬੀ ਸਿਨੇਮਾ ਵਿਚ ਕਾਮੇਡੀ ਫਿਲਮਾਂ ਦਾ ਯੁੱਗ ਚੱਲ ਰਿਹਾ ਹੈ, ਉਥੇ ਡਾਇਰੈਕਟਰ ਹਰੀਸ਼ ਅਰੋੜਾ ਵੱਲੋਂ PPN0911201810ਲੀਕ ਤੋਂ ਹਟ ਕੇ ਪੰਜਾਬੀ ਫਿਲਮ ਸਲਿਊਟ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣਾ ਇਕ ਦਲੇਰੀ ਭਰਿਆ ਕਦਮ ਹੈ।ਬੀਤੇ ਕਲ ਰਿਲੀਜ਼ ਹੋਈ ਫਿਲਮ ਸਲਿਊਟ ਹਰਿਆਣਵੀ ਨਾਵਲਕਾਰ ਉਰਮਿਲ ਸਖੀ ਦੇ ਰਾਜ ਪੱਧਰੀ ਅਵਾਰਡ ਜੇਤੂ ਨਾਵਲ ਸਲਿਊਟ `ਤੇ ਆਧਾਰਿਤ ਹੈ।ਅੰਮ੍ਰਿਤਸਰ ਵਿੱਚ ਇਸ ਫਿਲਮ ਨੂੰ ਦੇਖਣ ਪਹੁੰਚੇ ਦਰਸ਼ਕਾਂ ਇਹੀ ਕਿਹਾ ਕਿ ਪਹਿਲਾਂ ਫੌਜੀਆਂ ਦੇ ਬਾਰੇ ਵਿਚ ਕਾਫੀ ਫਿਲਮਾਂ ਬਣ ਚੁੱਕੀਆਂ ਹਨ, ਪਰ ਇਹ ਫਿਲਮ ਉਹਨਾਂ ਫੋਜੀ ਵਿਧਵਾਵਾਂ ਦੇ ਉਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਪੇਸ਼ ਕਰਦੀ ਹੈ, ਜਿਨਾਂ ਦੇ ਪਤੀ ਬਾਰਡਰ `ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਦਰਸ਼ਕਾਂ ਦਾ ਕਹਿਣਾ ਸੀ ਕਿ ਕੋਈ ਵੀ ਚੀਜ ਕਿਸੇ ਹੱਦ ਤੱਕ ਹੀ ਠੀਕ ਹੁੰਦੀ ਹੈ। ਹੁਣ ਦਰਸ਼ਕ ਸਿਰਫ ਕਮੇਡੀ ਦੇਖ-ਦੇਖ ਕੇ ਵੀ ਅੱਕ ਚੁੱਕੇ ਹਨ।ਕੁੱਲ ਮਿਲਾ ਕੇ ਫਿਲਮ ਸਲਿਊਟ ਚਰਚਾ ਵਿੱਚ ਹੈ ਅਤੇ ਲੋਕਾਂ ਦਾ ਪਿਆਰ ਹਾਸਲ ਕਰ ਰਹੀ ਹੈ।ਇਸ ਫਿਲਮ ਵਿਚ ਨਵ ਬਾਜਵਾ, ਜਸਪਿੰਦਰ ਚੀਮਾ, ਰਾਜਿੰਦਰ ਰਿਖੀ, ਅੰਸ਼ੂ ਸਾਹਨੀ ਪ੍ਰੀਤੋ, ਗੁਰਜੀ, ਬੌਬ ਖਹਿਰਾ ਅਤੇ ਦਲਜੀਤ ਅਰੋੜਾ ਆਦਿ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply