ਅੰਮਿ੍ਤਸਰ, 9 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਅੱਜ ਕਿਲ੍ਹਾ ਭੰਗੀਆਂ ਤੋਂ ਚਿੱਤਰਗੁਪਤ ਮਹਾਰਾਜ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਕਾਯਸਤ ਸਭਾ ਸ੍ਰੀ
ਵਾਸਤਵਾ ਵਲੋਂ ਤੀਜੀ ਵਿਸ਼ਾਲ ਸ਼ੋਭਾ ਯਾਤਰਾ ਕਿਲ੍ਹਾ ਭੰਗੀਆਂ ਮੰਦਰ ਠਾਕੁਰ ਦੁਆਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਮੰਦਿਰ ਪੁੱਜਣ ਤੇ ਸਮਾਪਤ ਹੋਈ।
ਸ਼ੋਭਾ ਯਾਤਰਾ ਵਿੱਚ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।ਸੋਨੀ ਨੇ ਕਿਹਾ ਕਿ ਚਿੱਤਰਗੁਪਤ ਮਹਾਰਾਜ ਜੀ ਬ੍ਰਹਮਾ ਜੀ ਦੇ ਸ਼ਰੀਰ ਤੋਂ ਪੈਦਾ ਹੋਏ ਸਨ।ਜੋ ਹਰ ਵਿਅਕਤੀ ਦੇ ਚੰਗੇ ਅਤੇ ਬੁਰੇ ਕੰਮਾਂ ਦਾ ਹਿਸਾਬ ਰੱਖਦੇ ਹਨ।ਮੰਦਿਰ ਕਮੇਟੀ ਵਲੋਂ ਮੰਤਰੀ ਸੋਨੀ ਦਾ ਸਨਮਾਨ ਵੀ ਕੀਤਾ ਗਿਆ।ਇਸ ਸ਼ੋਭਾ ਯਾਤਰਾ ਵਿੱਚ ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਵਿਕਾਸ ਸੋਨੀ ਕੌਂਸਲਰ, ਅਸ਼ਵਨੀ ਪੱਪੂ, ਹਰੀਸ਼ ਕੁਮਾਰ, ਮਹੰਤ ਰਮੇਸ਼ ਕੁਮਾਰ, ਵਿਸ਼ਨੂ ਕੁਮਾਰ ਕਪਿਲ ਕੁਮਾਰ ਤੇ ਸਤਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media