Tuesday, March 17, 2026

ਕੈਬਿਨਟ ਮੰਤਰੀ ਸੋਨੀ ਨੇ 37 ਲੱਖ ਲਾਗਤ ਦੀਆਂ ਚਾਰ ਸੜਕਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵਿਕਾਸ ਦੇ ਕੰਮਾਂ ਲਈ ਪੂਰੀ ਤਰਾਂ ਦ੍ਰਿੜ ਹੈ ਅਤੇ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ PPN1011201801ਨਹੀ ਆਉਣ ਦਿੱਤੀ ਜਾਵੇਗੀ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਕੇਦਰੀ ਵਿਧਾਨ ਸਭਾ ਹਲਕਾ ਦੇ ਅਧੀਨ ਪੈਦੇ ਪਿੰਡ ਫਤਾਹਪੁਰ ਵਿਖੇ ਸੜਕਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਪਿੰਡ ਫਤਾਹਪੁਰ ਵਿਖੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ, ਰਾਧਾ ਸਵਾਮੀ ਡੇਰੇ ਨੂੰ ਜਾਂਦੀ ਸੜਕ ਅਤੇ 2 ਹੋਰ ਸੜਕਾਂ ਦਾ ਉਦਘਾਟਨ ਕਰਨ ਉਪਰੰਤ ਸੋਨੀ ਨੇ ਦੱਸਿਆ ਕਿ ਇੰਨਾਂ ਚਾਰ ਸੜਕਾਂ ਤੇ ਲਗਭਗ 37 ਲੱਖ ਰੁਪਏ ਖਰਚ ਕੀਤੇ ਜਾਣਗੇ।ਉਨਾਂ੍ਹ ਦੱਸਿਆ ਕਿ ਪਿੰਡ ਫਤਾਹਪੁਰ ਵਿਖੇ ਪਹਿਲਾਂ 2 ਕਰੋੜ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ ਪੱਕੀਆਂ ਕਰਵਾ ਦਿੱਤੀਆਂ ਗਈਆਂ ਹਨ।ਉਨਾਂ੍ਹ ਕਿਹਾ ਕਿ ਪਿੰਡ ਫਤਾਹਪੁਰ ਵਿਚ ਪੈਂਦੇ ਸਰਕਾਰੀ ਸਕੂਲ ਨੂੰ ਪਹਿਲਾਂ ਮਿਡਲ ਤੋ ਹਾਈ ਬਣਾ ਦਿੱਤਾ ਗਿਆ ਸੀ ਅਤੇ ਹੁਣ ਇਸ ਸਕੂੂਲ ਨੂੰ ਜਲਦੀ ਹੀ ਸੀਨੀਅਰ ਸੈਕੰਡਰੀ ਬਣਾ ਦਿੱਤਾ ਜਾਵੇਗਾ।ਕੇਦਰੀ ਸਭਾ ਹਲਕੇ ਦੇ ਸੀਵਰੇਜ ਸਿਸਟਮ ਨੂੰ ਪੂਰੀ ਵੀ ਤਰਾਂ ਸਾਫ ਕਰਵਾਇਆ ਜਾਵੇਗਾ।  
    ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਰੋਜ਼ਗਾਰ ਮੇਲੇ ਲਗਾ ਕੇ ਬੇਰੋਜ਼ਗਾਰ ਨੋਜਵਾਨਾਂ ਨੂੰ ਨੋਕਰੀਆਂ ਦਿੱਤੀਆਂ ਗਈਆਂ ਹਨ ਅਤੇ ਅਗਲੇ ਹਫਤੇ ਸਰਕਾਰ ਵਲੋ ਪੂਰੇ ਪੰਜਾਬ ਵਿਚ ਹੋਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿੰਨਾਂ ਵਿਚ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਸੱਦ ਕੇ ਨੋਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ।
    ਇਸ ਮੌਕੇ ਵਿਕਾਸ ਸੋਨੀ ਕੋਸਲਰ, ਪਰਮਜੀਤ ਸਿੰਘ ਚੋਪੜਾ, ਗੋਰਾ ਸਿੰਘ ਸਰਪੰਚ ਥਾਂਦੇ, ਮਹਿੰਦਰ ਸਿੰਘ ਨੰਬਰਦਾਰ, ਹਰਦੀਪ ਸਿੰਘ, ਵਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply