Wednesday, March 18, 2026

ਫਲਾਈ ਅੰਮ੍ਰਿਤਸਰ ਮੁਹਿੰਮ ਸਦਕਾ ਅੰਮ੍ਰਿਤਸਰ ਏਅਰਪੋਰਟ ਉਡਾਨ ਸਕੀਮ `ਚ ਸ਼ਾਮਲ

6 ਨਵੇਂ ਰੂਟ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਉਠਾਈਆਂ ਮੰਗਾਂ ਤੇ ਪ੍ਰਗਟਾਈ ਸਹਿਮਤੀ
FlyAmritsar AVM Logoਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ  ਤੋਂ 6 ਨਵੀਆਂ ਉਡਾਣਾਂ ਨੂੰ ਮਨਜੂਰੀ ਮਿਲ ਗਈ ਹੈ।ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡੇ ਦੇਸ਼ ਦਾ ਆਮ ਨਾਗਰਿਕ (ਉਡਾਨ-ੀੀੀ) ਖੇਤਰੀ ਸੰਪਰਕ ਯੋਜਨਾ (ਆਰ.ਸੀ.ਐਸ) ਸਕੀਮ ਦੇ ਤਹਿਤ ਅੰਮ੍ਰਿਤਸਰ ਏਅਰਪੋਰਟ ਨੂੰ ਸ਼ਾਮਲ ਕਰਨ ਅਤੇ ਇਥੋਂ 6 ਨਵੇਂ ਰੂਟ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਉਠਾਈਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਹੈ।   
ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕੋ-ਕਨਵੀਨਰ ਅਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਮਰਾ ਨੇ ਕਿਹਾ ਕਿ “ਉਡਾਨ ਸਕੀਮ ਦਾ ਮੰਤਵ ਸੈਰ ਸਪਾਟੇ ਵਾਲੇ ਸ਼ਹਿਰਾਂ ਜਿਥੋਂ ਬਹੁਤੀਆਂ ਉਡਾਨਾਂ ਨਹੀਂ ਚਲਦੀਆਂ ਨੂੰ ਦੂਜੇ ਛੋਟੇ ਤੇ ਜਾਂ ਵੱਡੇ ਹਵਾਈ ਅੱਡਿਆ ਨਾਲ ਜੋੜਣਾ ਹੈ।ਇਹਨਾਂ ਉਡਾਨਾਂ ਦੇ ਕਿਰਾਇਆਂ ਨੂੰ ਸੱਸਤਾ ਰੱਖਣ ਵਾਸਤੇ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਵੀ ਇਸ ਵਿੱਚ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ।
Gumtala Kamraਉਨ੍ਹਾਂ ਕਿਹਾ ਕਿ ਜੁਲਾਈ 2018 ਵਿਚ ਅੰਮ੍ਰਿਤਸਰ ਵਿਕਾਸ ਮੰਚ ਦੇ ਡੈਲੀਗੇਸ਼ਨ ਨੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਮਿਲ ਕੇ ਸ਼ਹਿਰੀ ਹਵਾਬਾਜੀ ਰਾਜ ਮੰਤਰੀ ਜੈਅੰਤ ਸਿਨਹਾ ਅਤੇ ਸੈਰ ਸਪਾਟਾ ਰਾਜ ਮੰਤਰੀ ਕੇ.ਜੇ  ਐਲਫੋਸ ਨਾਲ ਇਕ ਵਿਸ਼ੇਸ਼ ਮੀਟਿੰਗ ਦੋਰਾਨ ਮੰਗ ਪੱਤਰ ਸੋਂਪੇ ਸੀ, ਜਿਸ ਵਿਚ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਨ ਦੀ ਬਹਾਲੀ ਲਈ, ਅੰਮ੍ਰਿਤਸਰ-ਨਾਂਦੇੜ ਉਡਾਨ ਨੂੰ ਹਫਤੇ ਵਿਚ ਘੱਟੋ-ਘੱਟ ਚਾਰ ਦਿਨ ਕਰਨ ਅਤੇ ਭਾਰਤ ਦੇ ਸਾਰੇ ਪ੍ਰਮੁੱਖ ਸੈਲਾਨੀ ਸਥਾਨਾਂ ਜਿਵੇਂ ਕਿ ਪਟਨਾ, ਜੈਪੁਰ, ਵਾਰਾਨਸੀ, ਕੋਲਕਤਾ, ਧਰਮਸ਼ਾਲਾ ਅਤੇ ਗੋਆ ਨਾਲ ਉਡਾਨ-3 ਸਕੀਮ ਦੇ ਤਹਿਤ ਜੋੜਨ ਦੀ ਬੇਨਤੀ ਕੀਤੀ ਗਈ ਸੀ।
ਮੁਹਿੰਮ ਦੀ ਇਸ ਮੰਗ ਨੂੰ ਮੰਨਦੇ ਹੋਏ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡਾਨ ਸਕੀਮ ਦੇ ਤਹਿਤ ਅੰਮ੍ਰਿਤਸਰ ਤੋਂ 6 ਨਵੇਂ ਹਵਾਈ ਰੂਟਾਂ ਪਟਨਾ, ਵਾਰਾਣਸੀ, ਕੋਲਕਾਤਾ, ਪਟਨਾ, ਜੈਪੁਰ ਅਤੇ ਗੋਆ ਵਾਸਤੇ ਏਅਰਲਾਈਨਾਂ ਨੂੰ ਬੋਲੀ ਲਗਾਉਣ ਦਾ ਸੱਦਾ ਦਿੱਤਾ ਹੈ।ਇਸ ਨਾਲ ਇਹਨਾਂ ਸ਼ਹਿਰਾਂ ਦੇ ਵਿਚਕਾਰ ਨਾ ਸਿਰਫ ਸੈਲਾਨੀਆਂ ਦੀ ਆਵਾਜਾਈ ਵਧੇਗੀ ਬਲਕਿ ਕਾਰੋਬਾਰ ਅਤੇ ਵਪਾਰ ਵਿਚ ਵੀ ਵਾਧਾ ਹੋਵੇਗਾ।ਇਸ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਅੰਤਰਰਾਸ਼ਟਰੀ ਕੁਨੈਕਟੀਵਿਟੀ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਉਨ੍ਹਾਂ ਦੇ ਮੁਸਾਫਰ ਅੰਮ੍ਰਿਤਸਰ ਤੋਂ ਬਰਮਿੰਘਮ, ਦੁਬਈ, ਬੈਂਕਾਕ, ਕੁਆਲਾਲੰਪੁਰ, ਆਸ਼ਬਾਬਟ, ਦੋਹਾ, ਤਾਸ਼ਕੰਦ ਆਦਿ ਦੀਆਂ ਕੌਮਾਂਤਰੀ ਉਡਾਣਾਂ ਲੈ ਸਕਣਗੇ।
ਮੁਹਿੰਮ ਦੇ ਕਨਵੀਨਰ ਅਤੇ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਕੀਮ ਨਾਲ ਅੰਮ੍ਰਿਤਸਰ ਧਰਮਸ਼ਾਲਾ ਜਿਹੇ ਛੋਟੇ ਹਵਾਈ ਅੱਡਿਆਂ ਨਾਲ ਵੀ ਜੁੜ ਸਕਦਾ ਹੈ।ਹਵਾਈ ਕੰਪਨੀਆਂ ਜਨਵਰੀ 2019 ਤੱਕ ਇਹਨਾਂ ਕੁਨੈਕਸ਼ਨਾਂ ਤੇ ਬੋਲੀ ਲਗਾ ਸਕਦੀਆਂ ਹਨ ਤੇ ਇਹ ਨਵੀਆਂ ਉਡਾਨਾਂ ਉਸ ਤੋਂ ਬਾਅਦ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ।
ਗੁਮਟਾਲਾ ਨੇ ਕਿਹਾ ਕਿ ਸਾਲ 2018 ਵਿੱਚ ਬਮਮਿੰਘਮ (ਯੂ.ਕੇ), ਕੁਆਲਾਲੰਪੁਰ (ਮਲੇਸ਼ੀਆ), ਦੁਬਈ (ਯੂ.ਏ.ਈ), ਬੈਂਕਾਕ (ਥਾਈਲੈਂਡ), ਹੈਦਰਾਬਾਦ, ਗੋਆ ਅਤੇ ਬੰਗਲੋਰ ਦੀਆਂ ਨਵੀਆਂ ਉਡਾਨਾਂ ਸ਼ੁਰੂ ਹੋਈਆਂ ਅਤੇ 2019 ਵਿਚ ਇਸ ਸਕੀਮ ਸਦਕਾ ਹੁਣ ਹੋਰ ਉਡਾਨਾਂ ਪ੍ਰਾਪਤ ਹੋਣ ਨਾਲ ਪਵਿੱਤਰ ਸ਼ਹਿਰ ਅੰਮ੍ਰਿਤਸਰ ਕੁੱਲ 14 ਘਰੇਲੂ ਅਤੇ 8 ਅੰਤਰਰਾਸ਼ਟਰੀ ਮੁਲਕਾਂ ਨਾਲ ਜੁੜ ਜਾਵੇਗਾ।ਯਾਤਰੀ ਦਿੱਲੀ ਦੀ ਬਜ਼ਾਏ ਪੰਜਾਬ ਤੋਂ ਸਿੱਧੀਆਂ ਉਡਾਨਾਂ ਲੈਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਲੰਡਨ ਦੀ ਉਡਾਣ ਨੂੰ ਮੁੜ ਬਹਾਲ ਕਰਨ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਅਧੀਨ ਇਕ ਬਹੁਤ ਹੀ ਫੋਕਸ ਅਤੇ ਮਜ਼ਬੂਤ ਲਾਬਿੰਗ ਕੀਤੀ ਜਾ ਰਹੀ ਹੈ ਅਤੇ ਵਿਸ਼ਵ ਪੱਧਰ `ਤੇ ਆਪਣੀਆਂ ਮੰਗਾਂ ਨੂੰ ਉਭਾਰਨ ਦੇ ਯਤਨਾਂ ਦੇ ਤਾਲਮੇਲ ਲਈ ਇਕ ਟਾਸਕਫੋਰਸ ਟੀਮ ਵੀ ਬਣਾਈ ਗਈ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply