Sunday, August 30, 2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਐਸ.ਡੀ.ਐਮ ਸਮਰਾਲਾ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ

ਸਮਰਾਲਾ, 12 ਨਵੰਬਰ (ਪੰਜਾਬ ਪੋਸਟ – ਕੰਗ) –  ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਵੱਲੋਂ ਪੰਜਾਬ ਬਾਡੀ ਦੇ ਸੱਦੇ ’ਤੇ ਐਸ.ਡੀ.ਐਮ ਸਮਰਾਲਾ ਦਫਤਰ ਦੇ PPN1211201813ਸਾਹਮਣੇ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਪੈਨਸ਼ਨਰਾਂ ਦੇ ਭੱਖਦੇ ਮਸਲੇ ਅਤੇ ਮੰਗਾਂ, ਪੈਨਸ਼ਨਰਾਂ ਨੂੰ ਬਿਜਲੀ ਦੀ ਵਰਤੋਂ ਦੀ ਰਿਆਇਤ, ਡੀ.ਏ ਦੀਆਂ ਕਿਸ਼ਤਾਂ ਦੇਣਾ ਅਤੇ 24 ਮਹੀਨਿਆਂ ਦਾ ਬਕਾਇਆ ਦੇਣਾ, 23 ਸਾਲਾ ਸਕੇਲ ਲਾਗੂ ਨਾ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਦੁਬਾਰਾ ਚਾਲੂ ਕਰਨਾ, ਮੈਡੀਕਲ ਭੱਤਾ 2000/- ਰੁਪਏ ਤੋਂ ਇਲਾਵਾ ਹੋਰ ਕਈ ਮੰਗਾਂ ਸਬੰਧੀ ਮੰਗ ਪੱਤਰ ਐਸ.ਡੀ.ਐਮ ਸਮਰਾਲਾ ਰਾਹੀਂ ਮੁੱਖ ਮੰਤਰੀ ਦੇ ਨਾਮ ਦਿੱਤਾ ਗਿਆ।
ਇਸ ਧਰਨੇ ਵਿੱਚ ਪਟਿਆਲਾ ਵਿਖੇ ਅਧਿਆਪਕਾਂ ਤੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 10 ਦਸੰਬਰ 2018 ਨੂੰ ਪਟਿਆਲਾ ਵਿਖੇ ਵਿਸ਼ਾਲ ਧਰਨਾ ਦੇ ਕੇ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ।ਇਸ ਧਰਨੇ ਨੂੰ ਪ੍ਰਧਾਨ ਸਿਕੰਦਰ ਸਿੰਘ, ਸਕੱਤਰ ਗੁਰਸ਼ਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਐਸ.ਡੀ.ਓ ਰਿਟਾਇਰਡ, ਜੁਗਲ ਕਿਸ਼ੋਰ ਸਾਹਨੀ, ਪ੍ਰੈਸ ਸਕੱਤਰ ਜਗਤਾਰ ਸਿੰਘ, ਸੰਗਤ ਸਿੰਘ ਸੇਖੋਂ  ਪ੍ਰਧਾਨ ਟੀ.ਐਸ.ਯੂ, ਮਾਸਟਰ ਕੁਲਵੰਤ ਸਿੰਘ ਤਰਕ, ਰਾਮ ਕੁਮਾਰ ਸਕਰਲ ਸਕੱਤਰ ਰੋਪੜ, ਮਹਿੰਦਰ ਕੌਰ, ਗੁਰਵਿੰਦਰ ਕੌਰ  ਨੇ ਸੰਬੋਧਨ ਕੀਤਾ।ਐਸ.ਡੀ.ਐਮ ਸਮਰਾਲਾ ਵੱਲੋਂ ਨਵਦੀਪ ਸਿੰਘ ਤਹਿਸੀਲਦਾਰ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਇਹ ਮੰਗ ਪੱਤਰ ਸਰਕਾਰ ਤੱਕ ਜਲਦੀ ਹੀ ਪਹੁੰਚਾਇਆ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply