Tuesday, March 17, 2026

ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 489 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

ਲੋਕ ਸਭਾ ਮੈਂਬਰ ਔਜਲਾ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜਿਲ੍ਹਾ PPN1301201813ਪ੍ਰਸ਼ਾਸਨ ਵੱਲੋਂ ਆਈ ਟੀ ਆਈ ਰਣਜੀਤ ਐਵੀਨਿੳੂ ਵਿਚ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਰੁਜਗਾਰ ਮੇਲੇ ਵਿੱਚ ਲੱਗਭੱਗ 1500 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ।ਜਿਸ ਵਿਚ ਵੱਖ-ਵੱਖ ਕੰਪਨੀਆਂ ਨੇ ਦਸਵੀਂ, ਬਾਰਵੀਂ ਅਤੇ ਆਈ ਟੀ ਆਈ ਪਾਸ 489 ਨੌਜਵਾਨ ਤੇ ਮੁਟਿਆਰਾਂ ਨੂੰ ਨੌਕਰੀ ਲਈ ਚੁਣਿਆ ਅਤੇ ਵੱਖ ਵੱਖ ਕੰਪਨੀਆਂ ਵੱਲੋਂ 568 ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ।ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਖੇਤਰਾਂ ਦੀਆਂ 33 ਕੰਪਨੀਆਂ ਨੇ ਹਿੱਸਾ ਲਿਆ।
 ਰੋਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਇਹ ਮੇਲਾ ਸਰਕਾਰੀ ਬਹੁ ਤਕਨੀਕੀ ਸੰਸਥਾ ਛੇਹਰਟਾ ਰੋਡ ਅੰਮਿ੍ਰਤਸਰ ਵਿਖੇ ਲਗਾਇਆ ਜਾਵੇਗਾ, ਜਿਸ ਵਿਚ  ਪੌਲੀਟੈਕਨਿਕ ਅਤੇ ਇੰਜੀਨੀਅਰ ਕਾਲਜਾਂ ਦੇ ਵੱਖ-ਵੱਖ ਟਰੇਡਾਂ ਵਿਚੋਂ ਪਾਸ ਹੋਏ  ਬੱਚੇ ਰੋਜ਼ਗਾਰ ਮੇਲੇ ਵਿਚ ਨੌਕਰੀ ਲਈ ਚੁਣੇ ਜਾਣਗੇ।ਉਨਾਂ ਦੱਸਿਆ ਕਿ ਹਰ ਅਸਾਮੀ ਅਤੇ ਇਸ ਲਈ ਲੋੜੀਂਦੀ ਯੋਗਤਾ ਸਬੰਧੀ ਪੂਰਾ ਵੇਰਵਾ ਕੰਪਨੀਆਂ ਦੀ ਮੰਗ ਅਨੁਸਾਰ ‘ਘਰ-ਘਰ ਰੋਜ਼ਗਾਰ ਪੋਰਟਲ’ ਉਤੇ ਮਿਲਦਾ ਹੈ ਅਤੇ ਅਗਲੇ ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਇੱਥੇ ਹੀ ਰਜਿਸਟਰਡ ਕੀਤਾ ਜਾ ਸਕਦਾ ਹੈ।
     ਮੇਲੇ ਦਾ ਉਦਘਾਟਨ ਕਰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਸਿੱਖਿਆ ਤੇ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ, ਮੁਢਲਾ ਢਾਂਚਾ ਵਿਕਸਤ ਕਰਨ ਅਤੇ ਵਪਾਰ ਨੂੰ ਵਧਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਰੋਜ਼ਗਾਰ ਮੇਲਾ ਇਸ ਕੋਸ਼ਿਸ਼ ਦਾ ਹੀ ਇਕ ਹਿੱਸਾ ਹੈ।ਉਨਾਂ ਕਿਹਾ ਕਿ ਹਰੇਕ ਵੱਡੇ ਤੋਂ ਵੱਡੇ ਕੰਮ ਦੀ ਸ਼ੁਰੂਆਤ ਜਿਵੇਂ ਇਕ ਕਦਮ ਤੋਂ ਹੁੰਦੀ ਹੈ, ਉਸ ਤਰਾਂ ਇਹ ਨੌਕਰੀ ਵੀ ਤੁਹਾਡੇ ਪੇਸ਼ਾਵਰ ਜੀਵਨ ਦੀ ਇਕ ਸ਼ੁਰੂਆਤ ਹੈ ਅਤੇ ਤੁਸੀਂ ਆਪਣੀ ਮਿਹਨਤ ਤੇ ਜਜ਼ਬੇ ਨਾਲ ਜਿੱਥੇ ਕੰਪਨੀਆਂ ਦੀ ਅਗਵਾਈ ਕਰ ਸਕਦੇ ਹੋ, ਉਥੇ ਖ਼ੁਦ ਇਕ ਕਾਰੋਬਾਰੀ ਬਣ ਕੇ ਦੂਸਰਿਆਂ ਨੂੰ ਰੋਜ਼ਗਾਰ ਦੇ ਮੌਕੇ ਦੇ ਸਕਦੇ ਹੋ।ਉਨਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਤਾਰੀਫ ਕਰਦੇ ਲਗਾਤਾਰ ਅਜਿਹੇ ਯਤਨ ਕਰਨ ਦੀ ਅਪੀਲ ਵੀ ਕੀਤੀ।
           ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਹਾਜ਼ਰ ਨੌਜਵਾਨ ਤੇ ਮੁਟਿਆਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਫਲਤਾ ਦੀ ਕੁੰਜੀ ਕੇਵਲ ਤੇ ਕੇਵਲ ਮਿਹਨਤ, ਇਮਾਨਦਾਰੀ, ਹਿੰਮਤ, ਅਨੁਸਾਸਸ਼ਨ ਹੀ ਹੈ, ਇਸ ਤੋਂ ਬਿਨਾਂ ਕਿਸੇ ਵੀ ਖੇਤਰ ਵਿਚ ਕਾਮਯਾਬੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨਾਂ ਨਵੀਂ ਜਿੰਦਗੀ ਸ਼ੁਰੂ ਕਰਨ ਆਏ ਬੱਚਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਕਿਸੇ ਵੀ ਦੇਸ਼ ਵਿਚ 8 ਤੋਂ 10 ਘੰਟੇ ਕੰਮ ਕਰੇ ਬਿਨਾਂ ਬਾਲਗ ਵਿਅਕਤੀ ਨੂੰ ਰੋਟੀ ਨਹੀਂ ਮਿਲਦੀ, ਸੋ ਸਾਨੂੰ ਇਸ ਕੰਮ ਲਈ ਮਾਨਸਿਕ ਤੌਰ ’ਤੇ ਤਿਆਰ ਹੋਣਾ ਚਾਹੀਦਾ ਹੈ ਅਤੇ ਜਿੰਨੀ ਛੇਤੀ ਤੁਸੀਂ ਇਹ ਤਿਆਰੀ ਕਰ ਲਵੋਗੇ, ਉਨੀ ਛੇਤੀ ਹੀ ਕਾਮਯਾਬੀ ਮਿਲ ਜਾਵੇਗੀ।ਉਨਾਂ ਕਿਹਾ ਕਿ ਜੇਕਰ ਤੁਸੀਂ ਆਪਣੇ ਖੇਤਰ ਵਿਚ ਮੁਹਾਰਤ ਹਾਸਿਲ ਕਰਕੇ ਸ਼ਿਦਤ ਨਾਲ ਕੰਮ ਕਰੋਗੇ, ਤਾਂ ਕੋਈ ਤਾਕਤ ਤਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕੇਗੀ।ਉਨਾਂ ਦੱਸਿਆ ਕਿ ਅੱਜ ਹਰੇਕ ਬੱਚੇ ਨੂੰ ਵੱਖ-ਵੱਖ ਕੰਪਨੀਆਂ ਵਿਚ ਇੰਟਰਵਿਊ ਦੇਣ ਦੇ 5-5 ਮੌਕੇ ਦਿੱਤੇ ਗਏ ਹਨ ਅਤੇ ਜੇਕਰ ਕੋਈ ਕਿਸੇ ਕਾਰਨ ਨੌਕਰੀ ਲਈ ਨਹੀਂ ਚੁਣਿਆ ਗਿਆ ਤਾਂ ਉਹ ਕਚਹਿਰੀ ਚੌਕ ਵਿਚ ਸਰਕਾਰ ਵੱਲੋਂ ਖੋਲ੍ਹੇ ਗਏ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਰਾਬਤਾ ਰੱਖੇ, ਤਾਂ ਛੇਤੀ ਤੋਂ ਛੇਤੀ ਉਸ ਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਜਾਵੇਗਾ।
 

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply