Saturday, October 10, 2026

ਨਰਿੰਦਰ ਸ਼ਰਮਾ ਦੇ ਪਲੇਠਾ ਕਾਵਿ ਸੰਗ੍ਰਹਿ ‘ਜਿੱਤ ਕੇ ਆਉਣ ਤੱਕ’ ਦਾ ਲੋਕ ਅਰਪਣ

150 ਤੋਂ ਉਪਰ ਸਾਹਿਤਕਾਰਾਂ ਅਤੇ ਸਰੋਤਿਆਂ ਨੇ ਕੀਤੀ ਸ਼ਿਰਕਤ
ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਨਰਿੰਦਰ ਸ਼ਰਮਾ ਦਾ PPN1301201816ਪਲੇਠਾ ਕਾਵਿ ਸੰਗ੍ਰਹਿ ‘ਜਿੱਤ ਕੇ ਆਉਣ ਤੱਕ’ ਦਾ ਸਥਾਨਕ ਸੰਘੂ ਸਵੀਟਸ ਖੰਨਾ ਰੋਡ ਵਿਖੇ ਲੋਕ ਅਰਪਣ ਸਮਾਰੋਹ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਸ ਸਮਾਗਮ ਵਿੱਚ ਕਰੀਬ 150 ਤੋਂ ਉਪਰ ਸਾਹਿਤਕਾਰਾਂ ਨੇ ਭਾਗ ਲਿਆ, ਸਮਾਗਮ ਦੀ ਪ੍ਰਧਾਨਗੀ ਡਾ. ਮਨਮੋਹਨ ਪ੍ਰਸਿੱਧ ਵਿਦਵਾਨ, ਸ਼ਾਇਰ ਤੇ ਨਾਵਲਕਾਰ ਨੇ ਕੀਤੀ ਅਤੇ ਬਤੌਰ ਮੁੱਖ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਨੇ ਕੀਤੀ। ਇਸ ਕਿਤਾਬ ਤੇ ਪਰਚਾ ਡਾ. ਸੁਰਿੰਦਰ ਦਵੇਸ਼ਵਰ ਪ੍ਰੋਫੈਸਰ ਪੰਜਾਬ ਯੂਨੀ: ਚੰਡੀਗੜ੍ਹ ਨੇ ਪੜ੍ਹਿਆ।ਸਮਾਗਮ ਵਿੱਚ ਮੁੱਖ ਵਕਤਾ ਵਜੋਂ ਜਸਵੰਤ ਸਿੰਘ ਜ਼ਫ਼ਰ ਚਿੰਤਕ ਅਤੇ ਸ਼ਾਇਰ ਪੁੱਜੇ।ਸਮਾਗਮ ਦੀ ਸ਼ੁਰੂਆਤ ਸਭਾ ਦੇ ਸੀਨੀ: ਮੀਤ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਸਾਰੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ `ਜੀ ਆਇਆ` ਆਖਿਆ।ਇਸ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਕਹਾਣੀਕਾਰ ਸੁਖਜੀਤ ਨੇ ਬਹੁਤ ਹੀ ਬਾਖੂਬੀ ਨੇ ਇੱਕ ਲੜੀ ਵਿੱਚ ਪਰੋ ਕੇ ਲਾਜ਼ਵਾਬ ਸ਼ਬਦਾਂ ਨਾਲ ਕੀਤੀ ਅਤੇ ਸਾਰੇ ਸਰੋਤਿਆਂ ਨੂੰ ਸਮਾਗਮ ਦੇ ਅਖੀਰ ਤੱਕ ਬੰਨ੍ਹ ਕੇ ਰੱਖਿਆ।
  ਪਰਚਾ ਪੜ੍ਹਦਿਆਂ ਸੁਰਿੰਦਰ ਦਵੇਸ਼ਵਰ ਨੇ ਨਰਿੰਦਰ ਸ਼ਰਮਾ ਦੀ ਪੁਸਤਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇੱਕ ਵਕੀਲ ਆਪਣੇ ਅੰਦਰ ਅਜਿਹੇ ਕੋਮਲ ਵਿਚਾਰ ਸਾਂਭੀ ਬੈਠਾ ਹੋਵੇ ਬਹੁਤ ਹੀ ਅਚੰਭੇ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਸ਼ਰਮਾ ਦੀ ਕਵਿਤਾ ਲੋਕ ਪੱਖੀ ਅਤੇ ਲੋਕ ਮੁਖੀ ਹੈ।ਇਸ ਵਿੱਚ ਕਵੀ ਦੀ ਸਿਰਜਣਾ ਗੰਭੀਰ, ਬੋਧਿਕ ਅਤੇ ਸੰਵੇਦਨਸ਼ੀਲ ਹੈ। ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਨਰਿੰਦਰ ਸ਼ਰਮਾ ਦੀਆਂ ਕਵਿਤਾਵਾਂ ਇੱਕ ਪਾਕਿ ਪਵਿੱਤਰ ਲਹਿਰਾਂ ਦੀਆਂ ਤਰ੍ਹਾਂ ਸੱਚੀਆਂ ਸੁੱਚੀਆਂ ਹਨ, ਇਨ੍ਹਾਂ ਵਿੱਚ ਕੋਈ ਵਿੰਗ ਵਲ਼ ਜਾਂ ਲਿਪਾ ਪੋਚੀ ਨਹੀਂ ਹੈ, ਜਸਵੰਤ ਸਿੰਘ ਜ਼ਫਰ ਨੇ ਨਰਿੰਦਰ ਸ਼ਰਮਾ ਦੀ ਪਲੇਠੀ ਕਿਤਾਬ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜਕੱਲ ਦੇ ਸਮੇਂ ਵਿੱਚ ਜੋ ਵੀ ਵਾਪਰ ਰਿਹਾ ਹੈ, ਉਹ ਸਾਰੇ ਹੀ ਕਵਿਤਾ ਦੇ ਵਿਸ਼ੇ ਹੋ ਸਕਦੇ ਹਨ। ਸ਼ਰਮਾ ਨੇ ਕਵਿਤਾਵਾਂ ਵਿੱਚ ਵਿਭਿੰਨ ਪਸਾਰਾ ਦੀ ਗੱਲ ਕੀਤੀ ਹੈ।ਡਾ. ਮਨਮੋਹਨ ਨੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਭ ਤੋਂ ਪਹਿਲਾਂ ਨਰਿੰਦਰ ਸ਼ਰਮਾ ਨੂੰ ਉਨ੍ਹਾਂ ਦੇ ਪਲੇਠੇ ਕਾਵਿ ਸੰਗ੍ਰਹਿ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀ ਪ੍ਰਸੰਸਾ ਕੀਤੀ।ਉਨ੍ਹਾਂ ਅਥਰਵ ਵੇਦ ਦਾ ਹਵਾਲਾ ਦਿੰਦਿਆਂ ਕਵਿਤਾ ਦੀ ਵਿਆਖਿਆ ਕੀਤੀ ਅਤੇ ਉਨ੍ਹਾਂ ਕਵਿਤਾ ਦੇ ਵਿਧੀ ਵਿਧਾਨ ਅਤੇ ਕਾਰਜਸ਼ੈਲੀ ਤੇ ਨਿੱਠ ਕੇ ਚਰਚਾ ਕੀਤੀ ਅਤੇ ਕਵਿਤਾ ਦੇ ਵਿਸ਼ਾਲ ਘੇਰੇ ਅਤੇ ਉਸਦੀਆਂ ਸੁਰਮਈ ਤੰਦਾਂ ਨੂੰ ਸਭ ਨਾਲ ਸਾਂਝੇ ਕੀਤਾ।ਸ਼ਾਇਰ ਜਗਦੀਸ਼ ਸਿੰਘ ਖੁਸ਼ਦਿਲ ਨੇ ਛੰਦਬੱਧ ਅਤੇ ਛੰਦ ਮੁਕਤ ਕਵਿਤਾ ਦੀ ਵਿਆਖਿਆ ਕਰਦਿਆਂ ਨਰਿੰਦਰ ਸ਼ਰਮਾ ਦੀਆਂ ਕਵਿਤਾਵਾਂ ਨੂੰ ਮੁਲਵਾਨ ਕਵਿਤਾਵਾਂ ਦੱਸਿਆ।
ਇਸ ਸਮਾਗਮ ਵਿੱਚ ਅੰਗਰੇਜ਼ੀ ਟ੍ਰਿਬਿਊਨ ਤੋਂ ਜੁਪਿੰਦਰਜੀਤ ਸਿੰਘ, ਬਲਵਿੰਦਰ ਗਰੇਵਾਲ ਕਹਾਣੀਕਾਰ, ਸੁਖਦੇਵ ਮਾਦਪੁਰੀ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ, ਇਨ੍ਹਾਂ ਸਭ ਨੇ ਨਰਿੰਦਰ ਸ਼ਰਮਾ ਦੀਆਂ ਕਵਿਤਾਵਾਂ ਦੀ ਪ੍ਰਸੰਸਾ ਕੀਤੀ ਅਤੇ ਇਨ੍ਹਾਂ ਕਵਿਤਾਵਾਂ ਵਿੱਚ ਜ਼ਮੀਨੀ ਸੰਘਰਸ਼ ਦੀ ਗੱਲ ਕੀਤੀ ਗਈ ਹੈ।ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ, ਜਿਸ ਵਿੱਚ ਹਰਬੰਸ ਮਾਲਵਾ, ਗੁਰਜੀਤ ਸਹੋਤਾ, ਦਮਨਜੀਤ ਕੰਗ, ਰਾਜਦੀਪ ਤੂਰ, ਪ੍ਰਭਜੋਤ ਸੋਹੀ, ਰੁਪਿੰਦਰ ਕੌਰ ਪੰਦੋਹਲ, ਗੁਰਵਿੰਦਰ ਸਿੰਘ ਸੰਧੂ, ਰਾਜਵਿੰਦਰ ਸਮਰਾਲਾ, ਕੇਵਲ ਸਿੰਘ ਮੰਜਾਲੀਆਂ, ਗੁਰਦੀਪ ਜੱਸਾ ਮਹੌਣ, ਜਗਦੀਸ਼ ਖੁਸ਼ਦਿਲ, ਤਿਰਲੋਚਨ ਲੋਚੀ, ਮਨਜਿੰਦਰ ਧਨੋਆ, ਅਵਤਾਰ ਸਿੰਘ ਸੰਧੂ ਨੇ ਆਪਣੀ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੁਖਜੀਤ ਕਹਾਣੀਕਾਰ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਮੇਘ ਸਿੰਘ ਜਵੰਦਾ, ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਗਗਨਦੀਪ ਸ਼ਰਮਾ, ਮਹਿੰਦਰ ਸਿੰਘ ਮਾਨੂੰਪੂਰੀ, ਨੇਤਰ ਸਿੰਘ ਮੁਤੋਂ, ਗੁਰਸੇਵਕ ਸਿੰਘ ਢਿੱਲੋਂ ਪ੍ਰਧਾਨ ਸਾਹਿਤ ਸਭਾ ਭੈਣੀ ਸਾਹਿਬ, ਡਾ. ਪਰਮਿੰਦਰ ਸਿੰਘ ਬੈਨੀਪਾਲ, ਸਰਦਾਰ ਪੰਛੀ, ਲਖਵਿੰਦਰਪਾਲ ਸਿੰਘ ਸਮਰਾਲਾ, ਸਿਮਰਜੀਤ ਸਿੰਘ ਕੰਗ, ਸੁਰਜੀਤ ਵਿਸ਼ਦ, ਸੁਦੇਸ਼ ਸ਼ਰਮਾ, ਡਾ. ਯੋਗੇਸ਼ ਸ਼ਰਮਾ, ਗੁਰਵਿੰਦਰ ਗਰੇਵਾਲ, ਰਾਮ ਗੋਪਾਲ ਸੋਫਤ, ਰਾਮਦਾਸ ਬੰਗੜ, ਤਰਲੋਚਨ ਸਿੰਘ ਸਮਰਾਲਾ, ਰਾਮੇਸ਼ ਪਾਲ, ਬਲਬੀਰ ਬੱਬੀ, ਗੁਰਭਗਤ ਸਿੰਘ, ਅਮਰਜੀਤ ਸਿੰਘ ਬਾਲਿਓਂ, ਪਰਮਿੰਦਰ ਸਿੰਘ ਗਿੱਲ, ਜੁਗਲ ਕਿਸ਼ੋਰ ਸਾਹਨੀ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਵੀ ਸਾਹਿਤਕਾਰ ਅਤੇ ਸਰੋਤੇ ਹਾਜਰ ਸਨ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply