ਧੂਰੀ, 15 ਨਵੰਬਰ (ਪ੍ਰਵੀਨ ਗਰਗ) ਧੂਰੀ, 15 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ
ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਸ਼ੋਕ ਮਤੇ ਵਿੱਚ ਗੁਰਚਰਨ ਰਾਮਪੁਰੀ, ਬਸੰਤ ਕੁਮਾਰ ਰਤਨ, ਦਰਸ਼ਨ ਸਿੰਘ ਗਿੱਲ ਅਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਮਾਤਾ ਜੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਸਾਰੇ ਦਫਤਰਾਂ ਅਤੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਗੁਰਮੀਤ ਸਿੰਘ ਸੋਹੀ, ਸੁਖਵਿੰਦਰ ਲੋਟੇ, ਗੁਰਤੇਜ ਸਿੰਘ ਮੱਲੂਮਾਜਰਾ, ਸ਼ੈਲੇਂਦਰ ਕੁਮਾਰ, ਰਜਿੰਦਰ ਸਿੰਘ ਕਾਲਾਬੂਲਾ ਨੇ ਗਜ਼ਲਾਂ, ਦਰਦੀ ਚੰੁਘਾਵਾਲਾ, ਮੂਲ ਚੰਦ ਸ਼ਰਮਾਂ ਨੇ ਗੀਤ, ਚਰਨਜੀਤ ਮੀਮਸਾ ਨੇ ਮੌਡਰਨ ਮੰਗਤਿਆਂ `ਤੇ ਕਹਾਣੀ, ਚਰਨਜੀਤ ਕੌਰ ਨੇ ਕਵਿਤਾ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media