ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦਸ਼ਾਂ ਅਨੁਸਾਰ ਸੁਰੂ ਕੀਤੀ ਗਈ
ਸਪੈਸ਼ਲ ਮੁਹਿੰਮ ਤਹਿਤ ਸਕੂਲ/ਕਾਲਜ ਦੇ ਵਿਦਿਆਰਥੀਆਂ ਟਰੈਫਿਕ ਨਿਯਮਾਂ, ਵਾਤਾਵਰਨ ਬਚਾਉਣ, ਔਰਤਾਂ ਦੀ ਸੁਰੱਖਿਆ ਅਤੇ ਸਾਂਝ ਕੇਂਦਰਾ ਦੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ, ਪਰਮਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਇੰਚਾਰਜ, ਸਬ ਇੰਸਪੈਕਟਰ ਅਮਰਜੀਤ ਸਿੰਘ ਸਾਂਝ ਕੇਂਦਰ ਛੇਹਰਟਾ ਵੱਲੋ ਸਰਕਾਰੀ ਸੀਨੀ. ਸੰਕੈ. ਸਕੂਲ ਗੁਰੂ ਕੀ ਵਡਾਲੀ ਵਿਖੇ ਇੱਕ ਬਹੁਤ ਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਏ.ਡੀ.ਸੀ.ਪੀ ਨੇ ਆਪਣੇ ਭਾਣ ਦੋਰਾਨ ਬੱਚਿਆਂ ਨੂੰ ਸਮਾਜਿਕ ਕਰੀਤੀਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਹੋਰ ਸਮਾਜਿਕ ਕਦਰਾਂ ਕੀਮਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪਰਮਜੀਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਮੋਟਰ ਵਹੀਕਲ ਐਕਟ, ਦੁਰਘਟਨਾਵਾਂ ਤੋ ਬਚਣ, ਤੇਜ਼ ਰਫਤਾਰ ਗੱਡੀ ਨਾ ਚਲਾਉਣ, ਰੈਡ ਲਾਈਟ ਜੰਪ ਨਾ ਕਰਨ, ਟ੍ਰਿਪਲ ਰਾਈਡਿੰਗ ਨਾ ਕਰਨ, ਰੈਸ਼ ਡਰਾਈਵਿੰਗ ਨਾ ਕਰਨ ਬਾਰੇ ਸਮਝਾਇਆ।ਅਮਰਜੀਤ ਸਿੰਘ ਨੇ ਸਾਂਝ ਕੇਂਦਰ ਵਿੱਚ ਦਿੱਤੀਆ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪੈਂਫਲੇਜ਼ਟ ਵੰਡੇ।ਇਸ ਮੋਕੇ ਲੇਡੀ ਕਾਂਸਟੇਬਲ ਗੁਰਜਿੰਦਰ ਕੋਰ ਨੂੰ ਸਰਕਾਰੀ ਸਕੂਲ ਗੁਰੂ ਕੀ ਵਡਾਲੀ ਦੀ ਪੁਲਿਸ ਲਈਅਨ ਅਫਿਸਰ ਨਿਯੁੱਕਤ ਕੀਤਾ ਗਿਆ, ਜੋ ਵਿਦਿਆਰਥਣਾ ਨਾਲ ਸਬੰਧਤ ਮਸਲੇ ਹੱਲ ਕਰੇਗੀ।
ਪ੍ਰਿੰਸੀਪਲ ਮੈਡਮ ਚੰਚਲ ਖੇੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੋਕੇ ਮੈਡਮ ਕੰਵਲਜੀਤ ਕਾਹਲੋ ਵਾਈਸ ਪ੍ਰਿੰਸੀਪਲ, ਨਰਿੰਦਰ ਸਿੰਘ, ਰਾਣਾ ਪ੍ਰਤਾਪ, ਬਲਤਿੰਦਰ ਕੌਰ ਅਤੇ ਮੈਡਮ ਹਰਪ੍ਰੀਤ ਕੋੁ ਉਚੇਚੇ ਤੋਰ `ਤੇ ਸ਼ਾਮਲ ਹੋਏ।ਬੱਚਿਆ ਨੇ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media