Tuesday, April 30, 2024

ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ – ਜੀ.ਕੇ

ਆਪਣੇ ਗੁੱਸੇ ਨੂੰ ਸਿਰਸਾ ਨੇ ਸਿੱਖ ਕੌਮ ਦੀ ਭਾਵਨਾ ਦੇ ਵਜੋਂ ਕੀਤਾ ਪਰਿਭਾਸ਼ਿਤ
ਨਵੀਂ ਦਿੱਲੀ, 16 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਕੱਲ PPN1611201811ਪਟਿਆਲਾ ਹਾਊਸ ਕੋਰਟ ਵਿਖੇ ਹੋਈ ਬਦਸਲੂਕੀ ਨੂੰ ਕਮੇਟੀ ਨੇ ਮੰੰਦਭਾਗਾ ਅਤੇ ਕੌਮ ਨਾਲ ਧੱਕਾ ਕਰਾਰ ਦਿੱਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਿਰਸਾ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਪ ਦੇ ਵਿਧਾਇਕ ਦਵਿੰਦਰ ਸਹਿਰਾਵਤ ਦੇ ਕਥਿਤ ਸਿੱਖ ਪ੍ਰੇਮ ’ਤੇ ਵੀ ਸਵਾਲ ਚੁੱਕੇ ਹਨ।
     ਜੀ.ਕੇ ਨੇ ਕਿਹਾ ਕਿ 1984 ਯਾਦ ਕਰਵਾਉਣ ਦੇ ਬਹਾਨੇ ਸਿਰਸਾ ਨੂੰ ਚਿੜਾਉਣ ਦੀ ਹੋਈ ਕੋਸ਼ਿਸ਼ ਦੀ ਉਹ ਨਿਖੇਧੀ ਕਰਦੇ ਹਨ।34 ਸਾਲ ਬਾਅਦ ਵੀ ਘੱਟਗਿਣਤੀ ਸਿੱਖ ਕੌਮ ਨੂੰ ਇਨਸਾਫ਼ ਲੈਣ ਤੋਂ ਰੋਕਣ ਦੇ ਮਨਸੂਬੇ ਘੜੇ ਜਾ ਰਹੇ ਹਨ। ਦੋ ਸਿੱਖਾਂ ਦੇ ਕਤਲ ਦੇ ਦੋਸ਼ੀ ਅਦਾਲਤ ਵੱਲੋਂ ਕਰਾਰ ਦਿੱਤੇ ਗਏ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਗਲਤ ਫਸਾਉਣ ਬਾਰੇ ਸਹਿਰਾਵਤ ਵੱਲੋਂ ਦਿੱਤੇ ਗਏ ਬਿਆਨ ’ਤੇ ਕੇਜਰੀਵਾਲ ਨੂੰ ਬੋਲਣ ਦੀ ਨਸੀਹਤ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਸਹਿਰਾਵਤ ਨੇ ਜਾਤ ਦਾ ਪੱਤਾ ਸੁੱਟ ਕੇ ਕਾਤਿਲਾਂ ਦੀ ਪੁਸ਼ਤ ਪਨਾਹੀ ਕੀਤੀ ਹੈ। ਇਸ ਮਸਲੇ ’ਤੇ ਕੇਜਰੀਵਾਲ ਦਾ ਕੀ ਸਟੈਂਡ ਹੈ, ਉਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।ਮਹੀਪਾਲਪੁਰ ਮਾਮਲੇ ’ਚ ਪੰਜਾਬ ਤੋਂ ਆ ਕੇ ਦਿੱਲੀ ਵਿਖੇ ਗਵਾਹੀ ਦੇਣ ਵਾਲੇ 3 ਭਰਾਵਾਂ ਨੂੰ ਡਰਾਉਣ ਅਤੇ 1984 ਵਰਗਾ ਮਾਹੌਲ ਸਿਰਜਣ ਲਈ ਕਾਂਗਰਸ ਸਮੱਰਥਕਾਂ ਵੱਲੋਂ ਕੋਰਟ ਰੂਮ ਦੇ ਬਾਹਰ ਬਦਸਲੂਕੀ ਕਰਨ ਦਾ ਜੀ.ਕੇ ਨੇ ਦਾਅਵਾ ਕੀਤਾ।
    ਪਟਿਆਲਾ ਹਾਊਸ ਕੋਰਟ ’ਚ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ਼ ਬੇਧੜਕ ਗਵਾਹੀ ਦੇਣ ਵਾਲੀ ਬੀਬੀ ਚਾਮ ਕੌਰ ਦੀ ਤਾਰੀਫ਼ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਬੀਬੀ ਚਾਮ ਕੌਰ ਨੇ ਸੱਜਣ ਦੀਆਂ ਧਮਕੀਆਂ ਅਤੇ ਲਾਲਚ ਨੂੰ ਦਰਕਿਨਾਰ ਕਰਦੇ ਹੋਏ ਉਸਦੇ ਵਕੀਲਾਂ ਦੀ ਫੌਜ ਵੱਲੋਂ ਗੱਲਾਂ ’ਚ ਉਲਝਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਬੀਬੀ ਚਾਮ ਕੌਰ ਨੇ ਉਸ ਵੇਲੇ ਸੱਜਣ ਵੱਲੋਂ ਭੀੜ ਨੂੰ ਭੜਕਾਉਣ ਅਤੇ ਉਸ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਹੈ।ਜੀ.ਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2009 `ਚ ਸੱਜਣ ਅਤੇ ਜਗਦੀਸ਼ ਟਾਈਟਲਰ ਦੀਆਂ ਟਿਕਟਾਂ ਕੱਟਵਾਉਣ ਤੋਂ ਬਾਅਦ ਮੌਜੂਦ ਕੇਂਦਰ ਸਰਕਾਰ ਪਾਸੋਂ ਐਸ.ਆਈ.ਟੀ ਬਣਵਾ ਕੇ ਇਨਸਾਫ਼ ਦੀ ਲੀਕ ਨੂੰ ਮਜਬੂਤ ਕਰਨ ਵਾਸਤੇ ਕੀਤੇ ਗਏ ਸਮੂਹ ਕਾਰਜਾਂ ਦੀ ਜਾਣਕਾਰੀ ਦਿੱਤੀ।         
    ਸਿਰਸਾ ਨੇ ਕੱਲ ਦੀ ਘਟਨਾ ਦੀ ਗੱਲ ਕਰਦੇ ਹੋਏ ਕੋਰਟ ਰੂਮ ਦੇ ਬਾਹਰ ਨਿਕਲ ਰਹੇ ਦੋਸ਼ੀਆਂ ਦੇ ਸਮਰਥਕਾਂ ਅਤੇ ਦੋਸ਼ੀ ’ਤੇ ਉਨ੍ਹਾਂ ਨੂੰ ਉਕਸਾਊਣ ਦਾ ਦੋਸ਼ ਲਗਾਇਆ।ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਗੰੁਡਿਆ ਦਾ ਰਵੱਈਆ ਨਹੀਂ ਬਦਲਿਆ ਹੈ।ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਸਜਾ ਕਿਵੇਂ ਹੋ ਸਕਦੀ ਹੈ।ਪਹਿਲਾਂ ਉਨ੍ਹਾਂ 1984 ਭੁੱਲਣ ਬਾਰੇ ਵਿਅੰਗ ਕੀਤਾ। ਜਿਸ ਉਪਰੰਤ ਗੁੱਸੇ ’ਚ ਯਸ਼ਪਾਲ ਨੂੰ ਚਪੇੜ ਮਾਰ ਦਿੱਤੀ।ਸਿਰਸਾ ਨੇ ਆਪਣੇ ਗੁੱਸੇ ਨੂੰ ਸਿੱਖ ਕੌਮ ਦੀ ਭਾਵਨਾ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ।     
    ਸਿਰਸਾ ਨੇ ਕਿਹਾ ਕਿ ਉਨਾਂ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ।ਜੇਕਰ 8000 ਸਿੱਖਾਂ ਨੂੰ ਮਾਰਨ ਦਾ ਪਛਤਾਵਾਂ ਨਹੀਂ ਹੈ ਤਾਂ ਉਨਾਂ ਨੂੰ ਚਪੇੜ ਮਾਰਨ ਦਾ ਵੀ ਕੋਈ ਅਫਸੋਸ ਨਹੀਂ ਹੈ।ਸਿਰਸਾ ਨੇ ਸਾਫ਼ ਕਿਹਾ ਕਿ ਇਹ ਵਿਅੰਗ ਮੇਰੇ ’ਤੇ ਨਹੀਂ ਸਗੋਂ ਸਮੁੱਚੀ ਸਿੱਖ ਕੌਮ ’ਤੇ ਸੀ।ਕਿਊਂਕਿ ਇਹ ਲੜਾਈ ਉਹ ਦੇਸ਼ ਅਤੇ ਕੌਮ ਵਾਸਤੇ ਲੜ ਰਹੇ ਹਨ।ਸੀਨੀਅਰ ਵਕੀਲ ਐਚ.ਐਸ ਫੂਲਕਾ ਵੱਲੋਂ ਕੱਲ ਸਿਰਸਾ ਦੇ ਵਿਵਹਾਰ ਦੀ ਨਿਖੇਧੀ ਕਰਨ ਵਾਲੇ ਦਿੱਤੇ ਗਏ ਬਿਆਨ ’ਤੇ ਪ੍ਰਤੀਕਰਮ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਫੂਲਕਾ ਅਤੇ ਸਹਿਰਾਵਤ ਦੀ ਬੋਲੀ ਇੱਕੋ ਹੈ, ਇਹੀ ਲਾਈਨ ਕੱਲ ਕੇਜਰੀਵਾਲ ਦੀ ਵੀ ਹੋਵੇਗੀ।ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਦੋਸ਼ੀ ਨਹੀਂ ਮਨ ਰਹੀ ਹੈ।ਇਹ ਓਹੀ ਹਨ ਜੋ ਕੱਲ ਤੱਕ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਦੱਗਮਜ਼ੇ ਮਾਰਦੇ ਸਨ।
    ਸਿਰਸਾ ਨੇ ਚਾਮ ਕੌਰ ਵੱਲੋਂ ਸੱਜਣ ਕੁਮਾਰ ਦੀ ਦੰਗਾਈ ਅਤੇ ਕਾਤਲ ਵੱਜੋਂ ਪਛਾਣ ਕਰਨ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਦੇ ਹਮਾਇਤੀ ਬਣਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਤੇ ਸਿੱਧੂ ਨੂੰ ਹੁਣ ਮੂੰਹ ਖੋਲਣ ਲਈ ਲਲਕਾਰਿਆ। ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਨੇ ਉਨਾਂ ਨੂੰ ਗਾਲਾਂ ਨਹੀਂ ਕੱਢੀਆਂ, ਸਗੋਂ ਸਾਰੇ ਸਿੱਖਾਂ ਨੂੰ ਕੱਢੀਆਂ ਹਨ। ਦੇਸ਼-ਵਿਦੇਸ਼ ’ਚ ਬੈਠੇ ਹਰ ਸਿੱਖ ਨੂੰ ਨੀਵਾਂ ਪਾਣੀ ਸਮਝਣ ਦੀ ਗੁਸਤਾਖੀ ਹੋਈ ਹੈ।ਸਿਰਸਾ ਨੇ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਕਾਂਗਰਸ ਦੇ ਗੁੰਡੇ ਅਜਿਹਾ ਵਤੀਰਾ ਜਾਰੀ ਰੱਖਣਗੇ ਤਾਂ ਅਸੀਂ ਵੀ ਹਜ਼ਾਰ ਵਾਰ ਕਾਬੂ ਬਾਹਰ ਹੋਵਾਂਗੇ।ਇਸ ਮਾਮਲੇ ’ਚ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਦਿੱਤੇ ਗਏ ਸਮਰਥਨ ਦਾ ਸਿਰਸਾ ਨੇ ਧੰਨਵਾਦ ਕੀਤਾ। ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬੀਬੀ ਚਾਮ ਕੌਰ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਹਰਮਨਜੀਤ ਸਿੰਘ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਜਸਬੀਰ ਸਿੰਘ ਜੱਸੀ, ਸਰਵਜੀਤ ਸਿੰਘ ਵਿਰਕ, ਨਿਸ਼ਾਨ ਸਿੰਘ ਮਾਨ, ਬੀਬੀ ਰਣਜੀਤ ਕੌਰ ਅਤੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਮੌਜੂਦ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply