ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇੱਥੇ ਨਵੰਬਰ/ਦਸਬੰਰ 2014 ਵਿੱਚ ਬੀ.ਏ./ਬੀ. ਐਸ. ਸਮੈਸਟਰ ਪਹਿਲਾਂ, ਤੀਜਾ ਅਤੇ ਪੰਜਵਾਂ ਅਤੇ ਐਮ.ਏ./ਐਮ.ਸੀ. ਸਮੈਸਟਰ ਪਹਿਲਾਂ ਅਤੇ ਤੀਜਾ ਦੀਆਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਬਿਨਾਂ੍ਹ ਲੇਟ ਫੀਸ 15 ਸਤਬੰਰ, 2014 ਨਿਰਧਾਰਿਤ ਕੀਤੀ ਗਈ ਹੈ।ਪ੍ਰੋਫੈਸਰ ਡਾ. ਰੇਨੂੰ ਭਾਰਦਵਾਜ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਇਹ ਤਰੀਕਾਂ ਪ੍ਰਾਈਵੇਟ ਉਮੀਦਵਾਰਾਂ ਤੇ ਵੀ ਲਾਗੂ ਹੋਣਗੀਆਂ।ਉਨਾਂ੍ਹ ਕਿਹਾ ਕਿ 250 ਰੁਪਏ ਲੇਟ ਫੀਸ ਨਾਲ ਵਿਦਿਆਰਥੀ 26 ਸਤਬੰਰ ਤੱਕ, 500 ਰੁਪਏ ਲੇਟ ਫੀਸ ਨਾਲ 7 ਅਕਤੂਬਰ ਤੱਕ, 1000 ਰੁਪਏ ਲੇਟ ਫੀਸ ਨਾਲ 17 ਅਕਤੂਬਰ ਤੱਕ ਅਤੇ 2000 ਰੁਪਏ ਲੇਟ ਫੀਸ ਨਾਲ 27 ਅਕਤੂਬਰ, 2014 ਤੱਕ ਇਹ ਪ੍ਰੀਖਿਆ ਫਾਰਮ ਭਰੇ ਜਾ ਸਕਦੇ ਹਨ।ਉਨਾਂ੍ਹ ਕਿਹਾ ਕਿ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ 1000 ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਵਿਦਿਆਰਥੀ ਦਾਖਲਾ ਫਾਰਮ ਵੀ ਭਰ ਸਕਦੇ ਹਨ।ਇਹ ਫੀਸ ਯੂਨੀਵਰਸਿਟੀ ਦੇ ਕੈਸ਼ ਕਾਉਂਟਰ ਤੇ ਲਈ ਜਾਵੇਗੀ।ਪ੍ਰੋਫੈਸਰ ਭਾਰਦਵਾਜ ਨੇ ਦੱਸਿਆ ਕਿ ਬੀ.ਏ./ਬੀ. ਐਸ. ਸਮੈਸਟਰ ਪਹਿਲਾਂ ਅਤੇ ਐਮ.ਏ./ਐਮ.ਸੀ. ਸਮੈਸਟਰ ਪਹਿਲਾਂ ਦੇ ਪ੍ਰਾਈਵੇਟ ਵਿਦਿਆਰਥੀ ਦੀ ਪ੍ਰੀਖਿਆਵਾਂ ਦੇ ਆਨ-ਲਾਈਨ ਦਾਖਲਾ ਫਾਰਮ ਭਰਨ ਦੀ ਪ੍ਰਕਿਰਿਆ 25 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ।ਉਨਾਂ੍ਹ ਕਿਹਾ ਕਿ ਇਸ ਤੋਂ ਇਲਾਵਾ ਬੀ.ਏ./ਬੀ. ਐਸ. ਅਤੇ ਐਮ.ਏ./ਐਮ.ਸੀ. ਸਮੈਸਟਰ ਤੀਜਾ ਅਤੇ ਪੰਜਵਾਂ ਦੇ ਪ੍ਰਾਈਵੇਟ ਵਿਦਿਆਰਥੀ ਸਤਬੰਰ 1 ਤੋਂ ਇਹ ਆਨ-ਲਾਈਨ ਦਾਖਲਾ ਫਾਰਮ ਭਰ ਸਕਦੇ ਹਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media