ਭੀਖੀ/ਮਾਨਸਾ, 27 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਸਕੀਮ ਤਹਿਤ ਸਰਕਾਰੀ ਤਕਨੀਕੀ ਸਿੱਖਿਆ ਵਿਭਾਗ
ਮਾਨਸਾ ਵਲੋਂ ਇੰਡੀਅਨ ਇੰਸਟੀਚਿਊਟ ਫਾਰ ਸਕਿੱਲ ਡਿਵੈਲਪਮੈਂਟ ਨਾਲ ਤਾਲਮੇਲ ਕਰਕੇ 100 ਦੇ ਕਰੀਬ ਨੌਜਵਾਨਾਂ ਲਈ ਮਾਰੂਤੀ ਸਜੂਕੀ ਵਿੱਚ ਟਰੇਨਿੰਗ ਦਾ ਰਾਹ ਪੱਧਰਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ 3 ਦਸੰਬਰ ਨੂੰ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਲਿਖਤ ਪ੍ਰੀਖਿਆ ਲਈ ਜਾਵੇਗੀ, ਜਿਸ ਤੋਂ ਬਾਅਦ ਨੌਜਵਾਨਾਂ ਦੀ ਟਰੇਨਿੰਗ ਲਈ ਸਿਲੈਕਸ਼ਨ ਕੀਤੀ ਹੋਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਕੋਸ਼ਿਕ ਸ਼ਰਮਾ ਪੰਜਾਬ ਸਟੇਟ ਹੈਡ ਮਾਰੂਤੀ ਸਜ਼ੂਕੀ ਇੰਡੀਆ ਲਿਮਟਿਡ ਨੇ ਦੱਸਿਆ ਕਿ 3 ਦਸੰਬਰ ਨੂੰ ਹੋਣ ਵਾਲੇ ਇਸ ਟੈਸਟ ਵਿੱਚ 300-400 ਨੌਜਵਾਨਾਂ ਦੇ ਆਉਣ ਦੀ ਸੰਭਾਵਨਾ ਹੈ।ਇਸ ਟੈਸਟ ਤੋਂ ਬਾਅਦ ਨੌਜਵਾਨਾਂ ਦਾ ਇੰਟਰਵਿਊ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ 100 ਨੌਜਵਾਨਾਂ ਦੀ ਗੁੜਗਾੳਂ ਵਿਖੇ ਹੋਣ ਵਾਲੀ ਇਸ ਟਰੇਨਿੰਗ ਲਈ ਸਿਲੈਕਸ਼ਨ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਦੱਸਿਆ ਕਿ ਸਾਰੇ ਨੌਜਵਾਨ ਮਾਨਸਾ ਜ਼ਿਲ੍ਹੇ ਨਾਲ ਹੀ ਸਬੰਧਤ ਹੋਣਗੇ।
ਸ਼ਰਮਾ ਨੇ ਦੱਸਿਆ ਕਿ ਇਸ ਟੈਸਟ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਦੀ ਉਮਰ 1 ਫਰਵਰੀ 2019 ਤੱਕ 18 ਤੋਂ 20 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀ ਨੇ ਰੈਗੂਲਰ 10ਵੀਂ ਕੀਤੀ ਹੋਵੇ।ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਚੁਣੇ ਜਾਣਗੇ ਉਨ੍ਹਾਂ ਨੂੰ 12000/- ਰੁਪਏ ਹਰ ਮਹੀਨੇ ਵਜੀਫ਼ਾ 2 ਸਾਲਾਂ ਦਾ ਐਨ.ਟੀ.ਸੀ (ਨੈਸ਼ਨਲ ਟਰੇਡ ਸਰਟੀਫਿਕੇਟ) ਵੀ ਦਿੱਤਾ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਲਿਖਤੀ ਟੈਸਟ ਦੌਰਾਨ 10ਵੀਂ ਪੱਧਰ ਦੇ ਗਣਿਤ, ਸਾਇੰਸ ਅਤੇ ਇੰਗਲਿਸ ਵਿਸ਼ੇ `ਤੇ ਆਧਾਰਿਤ ਸਵਾਲ ਹੀ ਪੁੱਛੇ ਜਾਣਗੇ।28 ਨਵੰਬਰ 2018 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ `ਚ ਬਣੇ ਰੁਜ਼ਗਾਰ ਦਫ਼ਤਰ ਦੀ ਨਵੀਂ ਇਮਾਰਤ ਦੇ ਕਮਰਾ ਨੰਬਰ 8 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media