ਭੀਖੀ/ਮਾਨਸਾ, 27 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲੜਕੀਆਂ ਨੂੰ ਹੁਨਰ ਦੀ ਸਿਖਲਾਈ ਅਤੇ ਕਿੱਤਾ ਮੁੱਖੀ ਸਿਲਾਈ ਕਢਾਈ ਦੀ ਸਿਖਿਆ ਦੇਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵਲੋ ਵੱਖ ਵੱਖ ਪਿੰਡਾਂ ਵਿੱਚ ਸਿਲਾਈ ਕਢਾਈ ਅਤੇ ਕਟਾਈ ਦੇ ਸੈਂਟਰ ਖੋਲੇ ਜਾ ਰਹੇ ਹਨ।ਇਸ ਲੜੀ ਤਹਿਤ ਪਿੰਡ ਆਲਮਪੁਰ ਮੰਦਰਾਂ ਵਿਖੇ ਡਾ.ਬੀ.ਆਰ ਅੰਬੇਦਕਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਤਿੰਨ ਮਹੀਨਿਆਂ ਦਾ ਟਰੇਨਿੰਗ ਸੈਟਰ ਚਲਾਇਆ ਗਿਆ।ਜਿਸ ਵਿੱਚ ਸਿਲਾਈ ਟੀਚਰ ਵੀਰਪਾਲ ਕੋਰ ਵਲੋ ਪਿੰਡ ਦੀਆਂ 25 ਲੜਕੀਆਂ ਨੂੰ ਸਿਲਾਈ ਕਟਾਈ ਦੇ ਨਾਲ ਨਾਲ ਕਢਾਈ ਅਤੇ ਪੇਟਿੰਗ ਦੀ ਟਰੇਨਿੰਗ ਦਿੱਤੀ ਗਈ।ਸਿਲਾਈ ਦੇ ਕਰਵਾਏ ਗਏ ਮੁਕਾਬਿਲਆਂ ਵਿੱਚ ਕੁਲਵਿੰਦਰ ਕੋਰ ਨੇ ਪਹਿਲਾ, ਸੁਖਵਿੰਦਰ ਕੋਰ ਨੇ ਦੂਸਰਾ ਅਤੇ ਅਮਨਦੀਪ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਰਟੀਫਿਕੇਟ ਅਤੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਜਿਲਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਸੋਹਲ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਨੇ ਅਦਾ ਕੀਤੀ।
ਨਹਿਰੂ ਯੁਵਾ ਕੇਦਰ ਸਗੰਠਨ ਦੇ ਪ੍ਰਬੰਧਕੀ ਅਫਸਰ ਸੰਦੀਪ ਘੰਡ ਨੇ ਸਮੂਹ ਲੜਕੀਆਂ ਨੂੰ ਸਫਲਤਾ ਪੂਰਵਕ ਕੋਰਸ ਕਰਨ ਲਈ ਵਧਾਈ ਦਿੱਤੀ।ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਨਹਿਰੂ ਯੁਵਾ ਕੇਦਰ ਮਾਨਸਾ ਦਾ ਧੰਨਵਾਦ ਕੀਤਾ ।ਇਸ ਮੋਕੇ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਮਾਨਸਾ ਫੱਗਣ ਸਿੰਘ ਨਾਇਬ ਸੂਬੇਦਾਰ ਰਣਜੀਤ ਸਿੰਘ ਮੈਬਰ ਪੰਚਾਇਤ ਨਿੱਕਾ ਸਿੰਘ, ਸੰਦੀਪ ਸਿੰਘ ਜਗਸੀਰ ਸਿੰਘ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …