Wednesday, August 12, 2026

ਸਵਰਗੀ ਰਮੇਸ਼ ਚੰਦਰ ਅਗਰਵਾਲ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ

PPN0112201804ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਹਿੰਦੀ ਸਮਾਚਾਰ ਸਮੂਹ ਦੇ ਚੇਅਰਮੈਨ ਸਵਰਗੀ ਰਮੇਸ਼ ਚੰਦਰ ਅਗਰਵਾਲ ਦਾ 74ਵਾਂ ਜਨਮ ਦਿਵਸ ਪੂਰੇ ਭਾਰਤ ਵਿੱਚ ਪ੍ਰੇਰਨਾ ਦਿਵਸ ਵਜੋਂ ਮਨਾਉਂਦਿਆਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਤੇ ਸਿਵਲ ਹਸਪਤਾਲ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਿਸ਼ੇਸ਼ ਤੌਰ `ਤੇ ਪੁੱਜੇ।ਸੋਨੀ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ 191 ਸਥਾਨਾਂ `ਤੇ ਖੂਨਦਾਨ ਦੇ ਕੈਂਪ ਲਗਾਏ ਗਏ ਹਨ, ਜੋ ਸਵਰਗੀ ਰੇਮਸ਼ ਚੰਦਰ ਨੂੰ ਇਕ ਸੱਚੀ ਸ਼ਰਧਾਂਜਲੀ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਇਨ੍ਹਾਂ ਦੋਹਾਂ ਕੈਂਪਾਂ ਵਿੱਚ 101 ਯੂਨਿਟ ਖੂਨਦਾਨ ਹੋ ਚੁੱਕਾ ਹੈ ਤੇ ਇਹ ਕੈਂਪ ਚੱਲ ਰਿਹਾ ਹੈ।ਇਸ ਮੌਕੇ ਡਾ: ਚਰਨਜੀਤ ਸਿੰਘ, ਸੰਜੀਵ ਸ਼ਰਮਾ ਓ.ਐਸ.ਡੀ ਅਤੇ ਅੰਮ੍ਰਿਤਸਰ ਬਿਊਰੋ ਚੀਫ ਸਤੀਸ਼ ਸ਼ਰਮਾ ਵੀ ਹਾਜ਼ਰ ਸਨ।
 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply