Friday, March 13, 2026

ਨਸਬੰਦੀ ਲਈ ਸਿਹਤ ਵਿਭਾਗ ਦੀਆਂ ਟੀਮਾਂ ਫੈਲਾ ਰਹੀਆਂ ਹਨ ਜਾਗਰੂਕਤਾ – ਸਹਾਇਕ ਸਿਵਲ ਸਰਜਨ

ਭੀਖੀ/ਮਾਨਸਾ, 1 ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ PPN0112201823ਮਾਨਸਾ ਡਾ. ਲਾਲ ਚੰਦ ਠਕਰਾਲ  ਦੇ ਦਿਸ਼ਾ ਨਿਰਦੇਸ਼ਾ ਹੇਠ 21 ਨਵੰਬਰ ਤੋਂ 4 ਦਸੰਬਰ ਤੱਕ ਚਲਾਏ ਜਾ ਰਹੇ ਪੁਰਸ਼ ਨਸਬੰਦੀ ਪੰਦਰਵਾੜੇ ਸਬੰਧੀ ਇਕ ਵਿਸ਼ੇਸ ਸੈਮੀਨਾਰ ਕੀਤਾ ਗਿਆ, ਇਸ ਦੌਰਾਨ ਡਾ. ਸੁਰਿੰਦਰ ਸਿੰਘ ਸਹਾਇਕ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ `ਚ ਨਸਬੰਦੀ ਮੁਹਿੰਮ ਨੂੰ ਸਫ਼ਲਤਾਪੁਰਵਕ ਚਲਾਇਆ ਜਾ ਰਿਹਾ ਹੈ।
        ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨਾਲ ਮੀਟਿੰਗ ਕਰਕੇ ਨਸਬੰਦੀ ਲਈ ਯੋਗ ਜੋੜਿਆਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਨਸਬੰਦੀ ਕਰਾਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਨਸਬੰਦੀ ਬਾਰੇ ਜਾਗਰੂਕ ਕਰਨ ਲਈ ਸਮਾਜਸੇਵੀ ਸੰਸਥਾਵਾਂ ਵਿਲੈਜ਼ ਹੈਲਥ ਐਂਡ ਨਿਊਟ੍ਰੇਸਨ ਕਮੇਟੀਆਂ ਦੇ ਸਹਿਯੋਗ ਦੀ ਵਿਸ਼ੇਸ਼ ਲੋੜ ਹੈ ਤਾਂ ਜੋ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹ ਕੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
       ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਆਸ਼ਾ ਕਿਰਨ ਨੇ ਦੱਸਿਆ ਕਿ ਮਰਦ ਨਸਬੰਦੀ ਕਰਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਨਕਦ ਦਿੱਤੇ ਜਾਂਦੇ ਹਨ ਅਤੇ ਇਸ ਇਲਾਵੇ ਮਰਦ ਨਸਬੰਦੀ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ ਵੱਖਰੇ ਤੌਰ `ਤੇ 200 ਰੁਪਏ ਨਕਦ ਦਿੱਤਾ ਜਾਂਦਾ ਹੈ।ਸੁਖਵਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਮਰਦ ਨਸਬੰਦੀ ਲਈ ਸਿਹਤ ਵਿਭਾਗ ਮੁਫਤ ਕੈੰਪ ਲਗਾਏ ਜਾ ਰਹੇ ਹਨ।ਆਦਮੀ ਦੀ ਨਸਬੰਦੀ ਔਰਤ ਦੇ ਮੁਕਾਬਲੇ ਪਰਿਵਾਰ ਨਿਯੋਜਨ ਦਾ ਇਕ ਸੋਖਾ ਅਤੇ ਸਰਲ ਤਰੀਕਾ ਹੈ।ਇਸ ਆਪਰੇਸ਼ਨ ਲਈ ਆਦਮੀ ਨੂੰ ਬਹੁਤਾ ਸਮਾਂ ਹਸਪਤਾਲ ਵਿਚ ਨਹੀ ਰੁਕਣਾ ਪੈਦਾ ਅਤੇ ਅਪਰੇਸ਼ਨ ਤੋਂ ਬਾਅਦ ਹੀ ਆਦਮੀ ਆਮ ਕੰਮ ਕਰ ਸਕਦਾ ਹੈ।ਕੈਂਪ ਟਰੇਂਡ ਸਟਾਫ ਦੀ ਨਿਗਰਾਨੀ ਹੇਠ ਕੀਤੇ ਜਾ ਰਹੇ ਹਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply