ਭੀਖੀ/ਮਾਨਸਾ, 1 ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਪਿਛਲੇ ਸਾਲ 2 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਜਿਸ ਵਿੱਚ ਕਿ ਅਧਿਆਪਕਾਂ ਵਲੋਂ ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਿਲਕੇ ਬਹੁਤ ਹੀ ਸਲਾਘਾਯੋਗ ਕੰਮ ਹੋ ਰਿਹਾ ਹੈ।
ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਦੀ ਕੜੀ ਤਹਿਤ ਮੁੱਖ ਅਧਿਆਪਕ ਮਨਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਕੋਟ ਧਰਮੂ ਵਲੋਂ ਪ੍ਰੇਰਿਤ ਕਰਨ ਤੇ ਦਸ਼ਮੇਸ਼ ਅਕੈਡਮੀ ਮਾਨਸਾ ਦੇ ਸੰਚਾਲਕ ਹਰਜੀਵਨ ਸਿੰਘ ਵਲੋਂ 5100 ਰੁਪਏ ਅਤੇ ਕੈਨੇਡਾ ਵਾਸੀ ਅਮਰ ਸਿੰਘ ਰਾਏ ਨਾਮਧਾਰੀ ਵਲੋਂ ਵੀ 5100 ਰੁਪਏ ਸਕੂਲ ਲਈ ਦਾਨ ਵਜੋਂ ਦਿੱਤੇ ਗਏ।
ਵਰਨਣਯੋਗ ਹੈ ਕਿ ਕੋਟ ਧਰਮੂ ਦੇ ਸਾਰੇ ਹੀ ਪਿੰਡ ਵਾਸੀਆਂ ਵਲੋਂ ਵੱਧ ਚੜ ਕੇ ਸਕੂਲ ਲਈ ਦਾਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਸਕੂਲ ਦੇ ਸਾਰੇ ਵਿਕਾਸ ਕਾਰਜ ਬੜੀ ਕਾਮਯਾਬੀ ਨਾਲ ਨੇਪਰੇ ਚੜ ਰਹੇ ਹਨ।ਇਸ ਮੌਕੇ ਮੁੱਖ ਅਧਿਆਪਕ ਮਨਜੀਤ ਸਿੰਘ ਨੇ ਕਿਹਾ ਜੇਕਰ ਸਾਰੇ ਪਿੰਡਾਂ ਦੇ ਲੋਕ ਸਰਕਾਰੀ ਸਕੂਲਾਂ ਵੱਲ ਕੋਟ ਧਰਮੂ ਵਾਸੀਆਂ ਵਾਂਗ ਧਿਆਨ ਦੇਣ ਲੱਗ ਪੈਣ ਤਾਂ ਬਹੁਤ ਜਲਦੀ ਸਰਕਾਰੀ ਸਕੂਲਾਂ ਦੀ ਨੁਹਾਰ ਵੀ ਬਦਲੀ ਜਾ ਸਕਦੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਗਰੀਬ ਬੱਚਿਆਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।ਸਮੂਹ ਸਟਾਫ ਵਲੋਂ ਪੰਚਾਇਤ ਅਤੇ ਸਕੂਲ ਦੀ ਕਮੇਟੀ ਵੱਲੋਂ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …