ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਤਾਇਕਵਾਂਡੋ ਟੀਮ ਨੇ ਸਥਾਨਕ ਮਿਲੇਨੀਅਮ ਸਕੂਲ ਵਿਖੇ
ਹੋਈ 13ਵੀਂ ਅੰਮ੍ਰਿਤਸਰ ਡਿਸਟਰਿਕਟ ਤਾਇਕਵਾਂਡੋ ਚੈਂਪੀਅਨਸ਼ਿਪ-2018 `ਚ ਬੇਮਿਸਾਲ ਜਿੱਤ ਹਾਸਲ ਕੀਤੀ ਹੈ।ਕਾਲਜ ਟੀਮ ਦੀਆਂ ਚਾਰ ਖਿਡਾਰਨਾਂ ਮਿਸ ਕੋਮਲਪ੍ਰੀਤ ਕੌਰ, ਬਲਜੋਤ ਕੌਰ, ਨਾਜ਼ਪ੍ਰੀਤ ਕੌਰ ਅਤੇ ਜਰਮਨਜੀਤ ਕੌਰ ਨੇ ਗੋਲਡ ਮੈਡਲ, ਜਦਕਿ ਮੁਸਕਾਨ ਅਤੇ ਸ਼ਿਵਾਨੀ ਕ੍ਰਿਸ਼ਨ ਨੇ ਸਿਲਵਰ ਮੈਡਲ ਜਿੱਤੇ ਹਨ।
ਇਸ ਪ੍ਰਾਪਤੀ `ਤੇ ਸਚਿਨ ਗੁਪਤਾ ਐਨ.ਆਰ.ਆਈ, ਵਿਪਨ ਭਸੀਨ, ਮੈਂਬਰ ਲੋਕਲ ਮੈਨੇਜਿੰਗ ਕਮੇਟੀ ਅਤੇ ਕਾਲਜ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਣਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਮਿਸ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ, ਮਿਸ ਸਵਿਤਾ ਕੁਮਾਰੀ, ਗਗਨਦੀਪ ਕੌਰ, ਰਾਜਦੀਪ ਕੌਰ ਸਰੀਰਕ ਸਿੱਖਿਆ ਵਿਭਾਗ ਆਦਿ ਵੀ ਮੌਜੂਦ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media