
ਅੰਮ੍ਰਿਤਸਰ, 28 ਅਗਸਤ ( ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸੰਗੀਤ, ਥੀਏਟਰ ਅਤੇ ਡਾਂਸ ਦੇ ਤਕਨੀਕੀ ਨੁਕਤਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਵਰਕਸ਼ਾਪ ਅੱਜ ਇਥੇ ਸੰਪੰਨ ਹੋ ਗਈ। ਇਸ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ, ਕਾਲਜ ਅਧਿਆਪਕਾਂ ਅਤੇ ਟੀਮ ਨਿਰਦੇਸ਼ਕਾਂ ਨੇ ਭਾਗ ਲਿਆ। ਅੱਜ ਹੋਈ ਸ਼ਬਦ, ਵਾਰ, ਕਵਿਸ਼ਰੀ ਦੀ ਵਰਕਸ਼ਾਪ ਵਿਚ ਖੇਤਰੀ ਮਾਹਿਰ ਪ੍ਰਿੰਸੀਪਲ ਸੂਬਾ ਸਿੰਘ, ਡਾ. ਕੰਵਲਜੀਤ ਸਿੰਘ ਪਟਿਆਲਾ ਸ਼ਾਮਿਲ ਹੋਏ। ਇਸ ਮੌਕੇ ਉਸ਼ਬਦ, ਵਾਰ, ਕਵਿਸ਼ਰੀ ਦੇ ਤਕਨੀਕੀ ਨੁਕਤਿਆਂ ਨਾਲ ਯੂਥ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਤਾਂ ਕਿ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਮਿਲ ਸਕੇ ਅਤੇ ਉਹ ਆਪਣੀਆਂ ਪੇਸ਼ਕਾਰੀਆਂ ਹੋਰ ਵਧੀਆ ਢੰਗ ਨਾਲ ਦੇ ਸਕਣ ਅਤੇ ਪੁਜ਼ੀਸ਼ਨਾਂ ਹਾਂਸਲ ਕਰ ਸਕਣ। ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਦਾ ਸਵਾਗਤ ਕੀਤਾ। ਖੇਤਰੀ ਮਾਹਿਰਾਂ ਨੇ ਸ਼ਬਦ, ਵਾਰ ਕਵਿਸ਼ਰੀ ਨਾਲ ਸਬੰਧਿਤ ਵੱਖ-ਵੱਖ ਤਕਨੀਕੀ ਨੁਕਤੇ ਜਿਵੇਂ ਰਾਗਾਂ ਦੀ ਚੋਣ, ਸ਼ਬਦਾਂ ਦੀ ਚੋਣ, ਪੰਥੀ ਸਾਜ਼ਾਂ ਨੂੰ ਵਜਾਉਣ ਦਾ ਤਰੀਕਾ, ਸ਼ਬਦ-ਬੋਲਾਂ ਦੀ ਸਫਾਈ, ਖੜੇ ਹੋਣ ਦਾ ਤਰੀਕਾ ਅਤੇ ਹੋਰ ਬਹੁਤ ਸਾਰੇ ਤਕਨੀਕੀ ਨੁਕਤਿਆਂ ਉਪਰ ਬਹੁਤ ਅਹਿਮ ਜਾਣਕਾਰੀ ਵਿਦਿਆਰਥੀਆਂ ਅਧਿਆਪਕਾਂ ਅਤੇ ਡਾਇਰੈਕਟਰਾਂ ਨਾਲ ਸਾਂਝੀ ਕੀਤੀ। ਉਹਨਾਂ ਨੇ ਸ਼ਬਦ, ਵਾਰਾਂ, ਕਵਿਸ਼ਰੀ, ਗੁਰਬਾਣੀ ਨਾਲ ਸਬੰਧਿਤ ਉਹਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਮਾਰਗ ਦਰਸ਼ਨ ਕੀਤਾ।
ਕੱਲ੍ਹ ‘ਨਾਚਾਂ / ਲੋਕਨਾਚਾਂ’ ਦੀ ਹੋਈ ਵਰਕਸ਼ਾਪ ਮੌਕੇ ਵਿਸ਼ਾ ਮਾਹਿਰਾਂ ਡਾ. ਇਕਬਾਲ ਸਿੰਘ, ਸz; ਜੁਝਾਰ ਸਿੰਘ ਅਤੇ ਡਾ: ਸੁਖੀ ਬਰਾੜ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਕਨੀਕੀ ਨੁਕਤਿਆਂ ਤੋਂ ਜਾਣੂ ਕਰਵਾਇਆ।ਵਰਕਸ਼ਾਪ ਮੌਕੇ ‘ਨਾਚਾਂ/ਲੋਕਨਾਚਾਂ’ ਦੀਆਂ ਵੱਖ ਵੱਖ ਅਦਾਵਾਂ ਜਿਵੇ ਗਿੱਧਾ, ਭੰਗੜਾ, ਪੰਜਾਬੀ ਲੋਕ-ਨਾਚ ਤੇ ਭਾਰਤ ਦੇ ਵੱਖ-ਵੱਖ ਲੋਕ ਨਾਚਾਂ ਦੀਆਂ ਵੰਨਗੀਆਂ ਤੇ ਤਕਨੀਕੀ ਨੁਕਤਿਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਮਾਹਿਰਾਂ ਨੇ ਨਾਚਾਂ/ਲੋਕਨਾਚਾਂ ਨਾਲ ਸਬੰਧਿਤ ਪਹਿਰਾਵੇ, ਬੋਲੀਆਂ, ਸਟੇਜ ਤੇ ਲੋਕ-ਨਾਚਾਂ ਦੌਰਾਨ ਵਰਤੇ ਜਾਣ ਸਮੇ-ਸਾਜਾਂ ਅਤੇ ਤਕਨੀਕੀ ਨੁਕਤਿਆਂ ਬਾਰੇ ਅਧਿਆਪਕਾਂ ਅਤੇ ਡਾਇਰੈਕਟਰਾਂ ਨਾਲ ਸਾਂਝ ਕੀਤੀ। ਉਹਨਾਂ ਨੇ ਨਾਚਾਂ/ਲੋਕਨਾਚਾਂ ਨਾਲ ਸਬੰਧਤ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਮਾਰਗ ਦਰਸ਼ਨ ਕੀਤਾ। ਡਾ: ਸੁਖੀ ਬਰਾੜ ਨੇ ਵਿਦਿਆਰਥੀਆਂ ਨੂੰ ਬੋਲੀਆਂ, ਪੁਰਾਣੇ ਅਤੇ ਨਵੇ ਰਵਾਜਾਂ ਬਾਰੇ ਜਾਣੂੰ ਕਰਵਾਇਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media