Thursday, March 5, 2026

’ਦਿੱਲੀ 1984 ਫਿਲਮ’ ਸਿੱਖ ਕਤਲੇਆਮ ਦੀ ਅਸਲ ਕਹਾਣੀ – ਪੀਰ ਮੁਹੰਮਦ, ਜੌੜਾ, ਕੰਵਰਬੀਰ ਸਿੰਘ

PPN28081416

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਜਿਸ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਸ਼ਰੇਆਮ ਸਿੱਖ ਕੌਮ ਦਾ ਘਾਣ ਕੀਤਾ ਗਿਆ ਉਨ੍ਹਾਂ ਦੇ ਗਲ੍ਹਾਂ ਵਿੱਚ ਟਾਈਰ ਪਾ ਕਿ ਸਾੜਿਆ, ਜਾਇਦਾਦਾਂ ਲੁੱਟੀਆਂ, ਔਰਤਾਂ ਦੀ ਬੇਪਤੀ ਕੀਤੀ, ਜਿਸ ਦੀ ਸੱਚਾਈ ਨੂੰ ਬਿਆਨ ਕਰਦੀ ਫਿਲਮ ਦਿੱਲੀ 1984 ਫਿਲਮ ਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾਉਣੀ ਇੱਕ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ, ਆਈ.ਐਸ.ਓ. ਦੇ ਜਿਲ੍ਹਾ ਪ੍ਰਧਾਨ ਮੈਂਬਰ ਜੇਲ੍ਹ ਵਿਭਾਗ ਪੰਜਾਬ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਕਿਹਾ ਕਿ ਨਵੰਬਰ 84 ਦੀ ‘ਚੀਸ’ ਨੂੰ 30 ਸਾਲ ਪੂਰੇ ਹੋ ਚੁੱਕੇ ਹਨ। ਪਰ ਇਸ ਦੁਖਾਂਤ ਦਾ ਦਰਦ ਅੱਜ ਵੀ ਸਿੱਖ ਕੌਮ ਦੇ ਮਨਾਂ ਵਿੱਚ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਕਤਲੇਆਮ ਨੂੰ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਉਸ ਦੀ ਸੱਚੀ ਤਸਵੀਰ ਨੂੰ ਫਿਲਮ ਦਿੱਲੀ 1984 ਰਾਹੀਂ ਲੋਕਾਂ ਦੇ ਸਾਹਮਣੇ ਰੱਖਣ ਵੇਲੇ ਫਿਲਮ ਨੂੰ ਰੋਕ ਦਿੱਤਾ ਜਾਂਦਾ ਹੈ। ਇਸ ਤੋਂ ਸਾਫ ਦੇਖਿਆ ਜਾ ਸਕਦਾ ਹੈ ਕਿ ਜਿੰਨ੍ਹਾਂ ਸਿੱਖਾਂ ਨੇ ਆਪਣੀਆਂ ਹਜ਼ਾਰਾਂ ਕੁਰਬਾਨੀਆਂ ਦੇ ਕਿ ਇਸ ਦੇਸ਼ ਨੂੰ ਅਜ਼ਾਦ ਕਰਵਾਇਆ ਹੋਵੇ, ਉਨ੍ਹਾਂ ਨੂੰ ਹੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਪੀਰ ਮੁਹੰਮਦ, ਜੌੜਾ, ਕੰਵਰਬੀਰ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਜੇ ਫਿਲਮ ਦਾ ਵਿਰੋਧ ਕੀਤਾ ਜਾਂਦਾ ਤਾਂ ਸਮਝਿਆ ਜਾ ਸਕਦਾ ਸੀ ਕਿ ਉਨ੍ਹਾਂ ਦਾ ਚਿਹਰਾ ਨੰਗਾ ਹੁੰਦਾ ਹੈ, ਪਰ ਭਾਜਪਾ ਜਿਹੜੀ ਕਿ ਅਕਾਲੀ ਦਲ ਦੀ ਹਮਾਇਤੀ ਪਾਰਟੀ ਹੈ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਕਤਲੇਆਮ ਅਧਾਰਿਤ ਫਿਲਮ ਤੇ ਰੋਕ ਲਗਾਉਣਾ, ਭਾਜਪਾ ਦਾ ਸਿੱਖਾਂ ਪ੍ਰਤੀ ਨਫਰਤ ਜਾਹਿਰ ਕਰਨ ਦਾ ਹੀ ਪ੍ਰਮਾਣ ਹੈ। ਆਗੂਆਂ ਨੇ ਕਿਹਾ ਕਿ ਸਰਕਾਰ 1984 ਦੇ ਅਧਾਰਿਤ ਬਣੀ ਫਿਲਮ ਦਿੱਲੀ 1984 ਸਮੇਤ ਹੋਰ ਸਿੱਖ ਕਤਲੇਆਮ ਦੀ ਸੱਚਾਈ ਨੂੰ ਦਰਸਾਉਂਦੀਆਂ ਫਿਲਮਾਂ ਤੇ ਆਪਣੀ ਪਾਬੰਦੀ ਤੁਰੰਤ ਹਟਾਵੇ ਤਾਂ ਜੋ ਲੋਕਾਂ ਸਾਹਮਣੇ ਸੱਚ ਦਰਸਾਇਆ ਜਾਵੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply