ਦੇਰ ਨਾਲ ਨਿਆਂ ਹੋਣਾ ਕਿਸੇ ਬੇਇਨਸਾਫ਼ੀ ਤੋਂ ਘੱਟ ਨਹੀਂ – ਹਰੇਂਦਰ ਅਗਰਵਾਲ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਰਾਮ ਜਨਮ ਭੂਨਮੀ ਅਯੋਧਯਾ ਵਿੱਚ ਸ਼੍ਰੀ ਰਾਮ ਭਗਵਾਨ ਦਾ ਸ਼ਾਨਦਾਰ ਮੰਦਿਰ ਬਣਾਉਣ ਸਬੰਧੀ ਸ਼੍ਰੀ ਰਾਮ
ਜਨਮ ਭੂਮੀ ਕਮੇਟੀ ਵਲੋਂ 16 ਦਸੰਬਰ ਨੂੰ ਟਰਿਲੀਅਮ ਮਾਲ ਸਥਿਤ ਦਸ਼ਹਿਰਾ ਗਰਾਉਂਡ ਵਿਖੇ ਵਿਰਾਟ ਧਰਮ ਸਭਾ ਵਲੋਂ ਸ਼੍ਰੀ ਰਾਮ ਮੰਦਿਰ ਬਣਾਉਣ ਦਾ ਐਲਾਨ ਕੀਤਾ ਜਾਏਗਾ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਜਨਮ ਭੂਮੀ ਕਮੇਟੀ ਦੇ ਵਿਭਾਗ ਇੰਚਾਰਜ ਹਰੇਂਦਰ ਅਗਰਵਾਲ, ਸੰਤ ਸਵਰੂਪਾਨੰਦ ਜੀ ਮਹਾਰਾਜ, ਸੰਤ ਮਨੋਜ ਜੀ ਮਹਾਰਾਜ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਰ ਵਿੱਚ ਰਾਮ ਮੰਦਿਰ ਉਸਾਰੀ ਲਈ ਹਿੰਦੂ ਸਮਾਜ ਇਕਜੁੱਟ ਹੈ।ਪੰਜਾਬ ਵਿੱਚ 2 ਤੋਂ 16 ਦਸੰਬਰ ਤੱਕ ਪ੍ਰਦੇਸ਼ ਦੇ ਸਾਰੇ ਲੋਕ ਸਭਾ ਹਲਕਿਆਂ ਵਿੱਚ ਜਨਪ੍ਰਤੀਨਿਧੀਆਂ ਨੂੰ ਮੀਮੋ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਇਸ ਸਬੰਧ ਵਿੱਚ 16 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਸ਼੍ਰੀ ਰਾਮ ਜਨਮ ਸਥਾਨ `ਤੇ ਰਾਮ ਮੰਦਿਰ ਬਣਾਉਣ ਲਈ ਇਕੱਠ ਰਾਹੀਂ ਸਰਕਾਰ `ਤੇ ਦਬਾਅ ਬਣਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰੇਂਦਰ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਸਰਵਉਚ ਅਦਾਲਤ ਨੇ ਰਾਮ ਮੰਦਿਰ ਦੇ ਮੁੱਦੇ `ਤੇ ਗੰਭੀਰਤਾ ਨਾ ਦਿਖਾਉਂਦੇ ਹੋਏ ਇਸ ਮਾਮਲੇ ਨੂੰ ਜਨਵਰੀ ਤੱਕ ਲਟਕਾ ਦਿੱਤਾ ਹੈ, ਜਦਕਿ ਦੇਸ਼ ਵਾਸੀਆਂ ਨੂੰ ਉਮੀਦ ਸੀ ਕਿ ਉਚ ਅਦਾਲਤ ਰਾਮ ਜਨਮ ਸਥਾਨ ਬਾਰੇ ਆਪਣਾ ਫੈਸਲਾ ਜ਼ਰੂਰ ਹੀ ਦੇਵੇਗੀ, ਲੇਕਿਨ ਇਸ ਮਾਮਲੇ ਨੂੰ ਲਮਕਾਉਣ ਨਾਲ ਹਿੰਦੂ ਸਮਾਜ ਵਿੱਚ ਰੋਸ਼ ਪਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ 1984 ਤੋਂ ਲੈ ਕੇ ਹੁਣ ਤੱਕ ਸ਼੍ਰੀ ਰਾਮ ਜਨਮ ਭੂਮੀ ਕਮੇਟੀ ਵਲੋਂ ਲੜਾਈ ਲੜੀ ਜਾ ਰਹੀ ਹੈ ਅਤੇ 8 ਸਾਲ ਤੋਂ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਰਾਮ ਮੰਦਿਰ ਬਣਾਉਣ ਦੇ ਹੱਕ ਵਿੱਚ ਹੈ, ਲੇਕਿਨ ਸੁਪਰੀਮ ਕੋਰਟ ਵਲੋਂ ਇਸ ਨੂੰ ਜਨਵਰੀ ਤੱਕ ਲਟਕਾ ਦਿੱਤਾ ਗਿਆ ਹੈ।ਹਣ ਉਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਲੋਕ ਸਭਾ ਦੇ ਸੈਸ਼ਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਸ਼੍ਰੀ ਰਾਮ ਮੰਦਿਰ ਦੇ ਹੱਕ ਵਿੱਚ ਕਨੂੰਨ ਬਣਾਏਗੀ ਅਤੇ ਸਾਰੀਆਂ ਪਾਰਟੀਆਂ ਰਾਜਨੀਤੀ ਤੋਂ ਉਪਰ ਉਠ ਕੇ ਰਾਮ ਮੰਦਿਰ ਦੀ ਉਸਾਰੀ ਵਿੱਚ ਆਪਣਾ ਵੋਟ ਦੇਣਗੀਆਂ ਅਤੇ ਛੇਤੀ ਹੀ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਹੋਵੇਗੀ।ਉਨ੍ਹਾਂ ਨੇ ਦੱਸਿਆ ਕਿ ਜੇਕਰ ਸੁਪਰੀਮ ਕੋਰਟ ਵਲੋਂ ਰਾਮ ਮੰਦਿਰ ਦੇ ਹੱਕ ਵਿੱਚ ਜਨਵਰੀ ਮਹੀਨੇ ਫੈਸਲਾ ਨਹੀਂ ਆਉਂਦਾ ਹੈ ਤਾਂ 31 ਜਨਵਰੀ ਅਤੇ 1 ਫਰਵਰੀ ਨੂੰ ਪ੍ਰਯਾਗ ਵਿੱਚ ਹੋ ਰਹੇ ਮਹਾਕੁੰਭ ਦੇ ਦੌਰਾਨ ਸੰਤ ਸਮਾਜ ਵਲੋਂ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਲਈ ਜੋ ਵੀ ਫੈਸਲਾ ਲਿਆ ਜਾਵੇਗਾ, ਹਿੰਦੂ ਸਮਾਜ ਉਸ `ਤੇ ਕੰਮ ਕਰੇਗਾ।ਇਸ ਮੌਕੇ ਸੰਤੋਸ਼ ਗੁਪਤਾ ਤੇ ਹਰਦੀਪ ਦੁੱਗਲ ਆਦਿ ਵੀ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media