ਤਰਨ ਤਾਰਨ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ।ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਖਡੂਰ ਸਾਹਿਬ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਬ੍ਰਹਮਪੁਰਾ ਨੇ 16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕਰਨ ਦਾ ਐਲਾਨ ਕਰਦਿਆਂ ਮੌਜੂਦਾ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਜੀਜੇ ਸਾਲੇ ਨੂੰ ਵੀ ਜੰਮ ਕੇ ਆਪਣੇ ਨਿਸ਼ਾਨੇ `ਤੇ ਲਿਆ।
ਉਨ੍ਹਾਂ ਕਿਹਾ ਕਿ “60 ਸਾਲ ਦੇ ਰਾਜਨੀਤਕ ਤਜਰਬਾੇ ਦੌਰਾਨ ਮੈਂ ਉਨਾਂ ਕਦੇ ਵੀ ਸ਼਼੍ਰੋਮਣੀ ਅਕਾਲੀ ਦਲ ਦੀ ਇੰਨੀਂ ਮੰਦੀ ਹਾਲਤ ਨਹੀਂ ਵੇਖੀ ਅਤੇ ਇਸ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹਨ।ਇਨ੍ਹਾਂ ਲੋਕਾਂ ਨੇ ਅਕਾਲੀ ਦਲ ਦਾ ਅਕਸ ਖ਼ਰਾਬ ਕੀਤਾ ਅਤੇ ਜੋ ਬੱਜ਼ਰ ਗੁਨਾਹ ਇਹਨਾਂ ਅਕਾਲੀ ਸਰਕਾਰ ਸਮੇਂ ਕੀਤਾ ਉਹ ਬਰਦਾਸ਼ਤਯੋਗ ਨਹੀਂ ਹੈ।ਇਹਨਾਂ ਆਪਣਾ ਸਿਆਸੀ ਲਾਹਾ ਖੱਟਣ ਖਾਤਰ ਸਿੱਖ ਪੰਥ, ਕੌਮ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜੋ ਸਮਾਂ ਆਉਣ ਤੇ ਲੋਕਾਂ ਵਲੋਂ ਇਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਉਹ ਹਰ ਇਕ ਉਪਰਾਲਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਵਲੋਂ ਨਵਾਂ ਅਕਾਲੀ ਦਲ ਬਣਾਉਣ ਦੇ ਫੈਸਲੇ ਨੂੰ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੇ ਖੁੱਲ ਕੇ ਸਮੱਰਥਨ ਕੀਤਾ ਹੈ ਅਤੇ ਜ਼ਲਦ ਹੀ ਇਹ ਅਕਾਲੀ ਦਲ ਪੁਰਾਣੇ 1920 ਵਾਲੇ ਸਵਿਧਾਨ ਵਾਂਗ ਚਲਾਇਆ ਜਾਵੇਗਾ।
ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਸੇ਼ਕ, ਚੇਅਰਮੈਨ ਸਤਿੰਦਰਪਾਲ ਸਿੰਘ ਮੱਲਮੋਹਰੀ, ਗੁਰਿੰਦਰ ਸਿੰਘ ਟੋਨੀ, ਓਐਸਡੀ ਦਮਨਜੀਤ ਸਿੰਘ, ਅੰਗਰੇਜ਼ ਸਿੰਘ ਸਰਪੰਚ ਅਲਾਵਲਪੁਰ, ਕਸ਼ਮੀਰ ਸਿੰਘ ਸੰਘਾ, ਪੂਰਨ ਸਿੰਘ, ਨਰਿੰਦਰ ਸਿੰਘ ਪੰਚ, ਪਿਆਰਾ ਸਿੰਘ ਦੁਗਲਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ, ਸਰਦਾਰਾ ਸਿੰਘ ਮੈਂਬਰ ਪੰਚਾਇਤ, ਸਵਿੰਦਰ ਸਿੰਘ ਨੰਬਰਦਾਰ, ਅਨੋਖ ਸਿੰਘ ਸਾਬਕਾ ਸਰਪੰਚ, ਗੁਰਮਿੰਦਰ ਸਿੰਘ ਨੰਬਰਦਾਰ ਮੱਲਮੋਹਰੀ, ਕਸ਼ਮੀਰ ਸਿੰਘ ਮੱਲਮੋਹਰੀ, ਕੈਪਟਨ ਸਰਬਜੀਤ ਸਿੰਘ ਮੱਲਮੋਹਰੀ, ਪਰਸਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਬਲਜਿੰਦਰ ਸਿੰਘ ਸਰਪੰਚ ਨੌਰੰਗਾਬਾਦ, ਬਲਕਾਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਬਾਬਾ ਸਤਨਾਮ ਸਿੰਘ ਮੈਂਬਰ ਨੌਰੰਗਾਬਾਦ, ਸਤਪਾਲ ਸਿੰਘ ਮੈਂਬਰ ਨੌਰੰਗਾਬਾਦ, ਸੁਖਦੇਵ ਸਿੰਘ ਮੈਂਬਰ ਨੌਰੰਗਾਬਾਦ, ਰਾਮ ਸਿੰਘ ਨੌਰੰਗਾਬਾਦ, ਮੋਹਨ ਸਿੰਘ ਨੌਰੰਗਾਬਾਦ, ਬਲਬੀਰ ਸਿੰਘ ਨੌਰੰਗਾਬਾਦ, ਅਮਨਦੀਪ ਸਿੰਘ, ਪੂਰਨ ਸਿੰਘ, ਬਿੱਲਾ ਨੌਰੰਗਾਬਾਦ, ਹਰਜਿੰਦਰ ਸਿੰਘ ਸੇਕਚੱਕ, ਗੁਰਪ੍ਰੀਤ ਸਿੰਘ ਪੱਪਾ, ਅਜਾਇਬ ਸਿੰਘ, ਗੁਰਦਿਆਲ ਸਿੰਘ ਪੱਤਰਵਾਲੇ, ਬਲਵਿੰਦਰ ਸਿੰਘ, ਲੱਖਾ ਸਿੰਘ, ਸੁਖਦੇਵ ਸਿੰਘ ਸਰਪੰਚ, ਜਥੇਦਾਰ ਪ੍ਰਤਾਪ ਸਿੰਘ, ਗੁਰਸਾਹਿਬ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਉਪਕਾਰ ਸਿੰਘ, ਗੁਰਭੇਜ ਸਿੰਘ, ਚਰਨਜੀਤ ਸਿੰਘ ਦੇਉਂ ਆਦਿ ਹਾਜ਼ਰ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media