Monday, July 27, 2026

ਪੰਜਾਬੀ ਸਾਹਿਤ ਸਭਾ ਦੀ ਹੋਈ ਮਾਸਿਕ ਇਕੱਤਰਤਾ

PPN05120201807ਧੂਰੀ, 5 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ। ਇਸ ਸਮੇਂ ਸ਼ੋਕ ਮਤੇ ਵਿੱਚ ਪ੍ਰਸਿੱਧ ਸ਼ਾਇਰਾ ਰਵੀਨਾ ਸ਼ਬਨਮ ਮਾਲੇਰਕੋਟਲਾ ਦੇ ਪਤੀ ਅਤੇ ਸਭਾ ਦੇ ਮੀਤ ਪ੍ਰਧਾਨ ਵੀਰ ਰਣਜੀਤ ਸਿੰਘ ਰਣਜੀਤ ਦੇ ਪਿਤਾ ਹਰਭਜਨ ਸਿੰਘ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਲੋਟੇ, ਡਾ. ਪਰਮਜੀਤ ਦਰਦੀ, ਗੁਰਦਿਆਲ ਨਿਰਮਾਣ, ਸੰਜੇ ਲਹਿਰੀ ਨੇ ਗਜ਼ਲਾਂ, ਦਰਦੀ ਚੰੁਘਾਵਾਲਾ, ਜਗਸੀਰ ਮੂਲੋਵਾਲ, ਰਾਜਿੰਦਰ ਰਾਜਨ, ਸੁਰਜੀਤ ਰਾਜੋਮਾਜਰਾ, ਸ਼ੈਲੇਂਦਰ ਗਰਗ ਨੇ ਗੀਤ, ਲ਼ਖਵਿੰਦਰ ਖੁਰਾਨਾ, ਮਨਿੰਦਰ ਸਿੰਘ ਮੂਲੋਵਾਲ, ਸਿਕੰਦਰ ਸਿੰਘ, ਅਮਨ ਜੱਖਲਾਂ, ਕਰਮਜੀਤ ਹਰਿਆਓ, ਜਗਦੇਵ ਸ਼ਰਮਾਂ, ਦੇਵੀ ਸਰੂਪ ਮੀਮਸਾ ਨੇ ਕਵਿਤਾਵਾਂ, ਸੁਰਿੰਦਰ ਸ਼ਰਮਾਂ ਨੇ ਕਹਾਣੀ ਅਤੇ ਸੁਰਿੰਦਰ ਫੋਟੋਗ੍ਰਾਫਰ ਨੇ ਚੁਟਕੁਲੇ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਅਰਸ਼ ਆਡੀਓ ਕੰਪਨੀ ਦੇ ਗੀਤਾਂ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply