
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜੀਵ ਗਾਂਧੀ ਖੇਲ ਸਕੀਮ ਅਧੀਨ ਜਿਲ੍ਹਾ ਪੱਧਰ ਪੇਂਡੂ ਟੂਰਨਾਮੈਂਟ ਮਿਤੀ: 27-08-2014 ਤੋਂ 29-08-2014 ਤੱਕ ਕਰਵਾਏ ਜਾ ਰਹੇ ਹਨ। 29-08-2014 ਨੂੰ ਇਸ ਟੂਰਨਾਮੈਂਟ ਦੀ ਸਮਾਪਤੀ ਸ਼ਾਮ: 4:00 ਵਜੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਵਿਮਲ ਸੇਤੀਆ ਐਸ.ਡੀ.ਐਮ(1) ਜੀ ਨੇ ਕੀਤੀ।ਇਹ ਸਮਾਪਤੀ ਸਮਾਰੋਹ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਜੋ ਕਿ ਕੌਮੀ ਪੱਧਰ ਤੇ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਮੌਕੇ ਮੁੱਖ ਮਹਿਮਾਨ ਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਬੁੱਕੇ ਦੇ ਕੇ ਜੀ ਆਇਆਂ ਆਖਦਿਆਂ ਜਿਲ੍ਹਾ ਖੇਡ ਅਫਸਰ, ਮੈਡਮ ਹਰਪਾਲਜੀਤ ਕੌਰ ਸੰਧੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਇੱਕ ਸਭ ਤੋਂ ਵੱਧੀਆ ਸਾਧਨ ਹਨ ਮਨੁੱਖ ਦੇ ਸਰਵਪਖੀ ਵਿਕਾਸ ਲਈ ਖੇਡਾਂ ਦਾ ਮਨੱਖ ਦੇ ਜੀਵਨ ਵਿੱਚ ਹੋਣਾ ਬਹੁਤ ਜਰੂਰੀ ਹੈ? ਵਿਮਲ ਸੇਤੀਆ ਜੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਉਹਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਖਿਡਾਰੀਆਂ ਨੁੰ ਨਸੀਹਤ ਦਿੱਤੀ ਕਿ ਇੱਕ ਵਧੀਆ ਖਿਡਾਰੀ ਬਣਨ ਵਾਸਤੇ ਹੰਭਲੇ ਮਾਰੋ ਤਾਂ ਕਿ ਵਿਸ਼ਵ ਖੇਡ ਖਾਤੇ ਤੇ ਪੰਜਾਬ ਦਾ ਨਾਮ ਹੋਰ ਵੀ ਬੁਲੰਦ ਹੋ ਸਕੇ।ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਕੋਚ ਰਣਕੀਰਤ ਸਿੰਘ ਸੰਧੂ ਵੱਲੋਂ ਬਾਖੁਬੀ ਨਿਭਾਇਆ ਗਿਆ? ਇਸ ਮੌਕੇ ਤੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਪਿ੍ਰੰਸੀਪਲ ਗੁਰਬਾਜ ਸਿੰਘ ਤੌਲਾਨੰਗਲ, ਹਾਕੀ ਕੋਚ ਬਲਬੀਰ ਸਿੰਘ ਰੰਧਾਵਾ, ਮਨਮਿੰਦਰ ਸਿੰਘ, ਪਰਮੀਤ ਸਿੰਘ, ਮੈਡਮ ਜਸਮੀਤ ਕੌਰ, ਹੈਂਡਬਾਲ ਕੋਚ ਜਸਵੰਤ ਸਿੰਘ ਢਿੱਲੋਂ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਜਿਮਨਾਸਟਿਕ ਕੋਚ ਰਜਨੀ ਸੈਣੀ, ਨੀਤੂ ਬਾਲਾ, ਬਲਬੀਰ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਰਜਿੰਦਰ ਕੁਮਾਰ, ਕਬੱਡੀ ਕੋਚ ਸੁੱਚਾ ਸਿੰਘ ਆਦਿ ਹਾਜਰ ਸਨ। ਇਸ ਟੂਰਨਾਂਮੈਂਟ ਵਿੱਚ ਠਵਰਆਲ ਪਹਿਲੇ , ਦੂਸਰੇ ਅਤੇ ਤੀਸਰੇ ਨੰਬਰਤੇ ਆਏ ਬਲਾਕਾ ਦਾ ਵੇਰਵਾ ਹੇਂਠ ਲਿੱਖੇ ਅਨੁਸਾਰ ਹੈ ਲੜ੍ਹੀ ਨੰ: ਬਲਾਕ ਦਾ ਨਾਮ ਸਥਾਨ, ਵੇਰਕਾ ਪਹਿਲਾ, ਰਈਆ ਦੂਸਰਾ ਤੇ ਅਟਾਰੀ ਤੀਸਰਾ ।
Punjab Post Daily Online Newspaper & Print Media