Sunday, September 8, 2024

ਸ੍ਰੀ ਗਨੇਸ਼ ਮੂਰਤੀ ਸਥਾਪਨਾ ਕਰਕੇ ਉਤਸਵ ਸ਼ੁਰੂ

ਸ੍ਰੀ ਗਨੇਸ਼ ਉਤਸ਼ਵ ਦੀ ਮੂਰਤੀ ਸਥਾਪਨਾ ਮੌਕੇ ਸ਼ਰਧਾਲੂ।
ਸ੍ਰੀ ਗਨੇਸ਼ ਉਤਸ਼ਵ ਦੀ ਮੂਰਤੀ ਸਥਾਪਨਾ ਮੌਕੇ ਸ਼ਰਧਾਲੂ।

ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਪੰਜਮੁਖੀ ਬਾਲਾ ਜੀ ਚੇਰੀਟੇਬਲ ਟਰਸੱਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਦੀ ਤਰਫੋਂ ਸਿਰਕੀ ਬਾਜ਼ਾਰ ਸਥਿਤ ਗਉਸ਼ਾਲਾ ਵਿਚ ਗਨਪਤੀ ਗਨੇਸ਼ ਦੀ ਮੂਰਤੀ ਸਥਾਪਨਾ ਕਰਕੇ ਸ੍ਰੀ ਗਨੇਸ਼ ਉਤਸ਼ਵ ਸ਼ੁਰੂ ਕੀਤਾ ਗਿਆ। ਮੂਰਤੀ ਸਥਾਪਨਾ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਦੇ ਸਮੂਹ ਪਰਿਵਾਰ ਵਲੋਂ ਪੂਜਨ ਕਰਕੇ ਉਨ੍ਹਾਂ ਦੇ ਆਗਮਨ ਦੀ ਖੁਸ਼ੀ ਮਨਾਈ ਗਈ। ਟਰੱਸਟ ਅਤੇ ਮਿਸ਼ਨ ਦੇ ਪ੍ਰਧਾਨ ਬੰਟੀ ਧੁੰਨੀਕੇ ਦੀ ਅਗਵਾਈ ਵਿਚ ਸ੍ਰੀ ਗਨੇਸ਼ ਉਤਸ਼ਵ 29 ਅਗਸਤ ਤੋਂ 7 ਸਤੰਬਰ ਤੱਕ ਚਲੇਗਾ। ਜਿਸ ਵਿਚ ਹਰ ਰੋਜ਼ ਸਵੇਰੇ ਸ਼ਾਮ ਗਣਪਤੀ ਜੀ ਦੀ ਪੂਜਾ ਹੋਵੇਗੀ। 31 ਅਗਸਤ ਦੀ ਸ਼ਾਮ ਸੰਕੀਰਤਨ ਦੇ ਉਪਰੰਤ ਵਿਸ਼ਾਲ ਭੰਡਾਰਾ ਵੀ ਆਯੋਜਿਤ ਹੋਵੇਗਾ। 7 ਸਤਬੰਰ ਨੂੰ ਬਹੁਤ ਧੂਮਧਾਮ ਨਾਲ ਗਨੇਸ਼ ਜੀ ਦਾ ਵਿਸਜਰਨ ਹੋਵੇਗਾ ਭਾਵ ਕਿ ਪਾਣੀ ਵਿਚ ਤੈਰਨ ਦੀ ਰਸਮ ਅਦਾ ਹੋਵੇਗੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਤੋਂ ਇਨਾਵਾ ਸ਼ਹਿਰ ਦੀਆਂ ਧਾਰਮਿਕ ਸਭਾਵਾਂ ਦੇ ਆਗੁੂ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply