Friday, July 17, 2026

ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਬਰੀ ਹੋਣ ਦੀ ਖੁਸ਼ੀ `ਚ ਐਡਵੋਕੇਟ ਭਾਈਚਾਰੇ ਦਾ ਸਨਮਾਨ

ਭੀਖੀ, 7 ਦਸਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੀਰੀ ਪੀਰੀ ਸੰਤ ਸਮਾਜ ਵਲੋਂ ਤਖਤ ਦਮਦਮਾ ਸਾਹਿਬ  ਦੇ ਜਥੇਦਾਰ ਬਾਬਾ ਬਲਜੀਤ Baba Lal Singhਸਿੰਘ ਜੀ ਦਾਦੂਵਾਲ ਨੂੰ ਮਾਨਸਾ ਕੋਰਟ ਵਿਖੇ ਚਲ ਰਹੇ ਕੇਸਾਂ ਵਿਚੋਂ ਬਰੀ ਹੋਣ ਦੀ ਖਸ਼ੀ ਵਿੱਚ ਐਡਵੋਕੇਟ ਭਾਈਚਾਰੇ ਦਾ ਵਿਸ਼ੇਸ ਤੋਰ `ਤੇ ਸਨਮਾਨ ਕੀਤਾ ਗਿਆ।ਬਾਬਾ ਲਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਪਿਛਲੇ ਸਮੇ ਦੀਆਂ ਸਰਕਾਰਾ ਨੇ ਜਾਣ ਬੁੱਝ ਕੇ ਭਾਈ ਦਾਦੂਵਾਲ ਨੂੰ ਝੂਠੇ ਕੇਸਾਂ ਵਿੱਚ ਫਸਾ ਦਿੱਤਾ ਸੀ, ਪ੍ਰੰਤੂ ਮਾਨਸਾ ਕੋਰਟ ਦੇ ਵਕੀਲ ਹਰਵਿੰਦਰਪਾਲ ਸਿੰਘ ਟਿਵਾਣਾ ਵਲੋ ਕਾਫੀ ਲੰਮੇ ਸਮੇ ਦੇ ਸੰਘਰਸ਼ ਤੋ ਬਾਅਦ ਉਨਾ ਨੂੰ ਬਰੀ ਕਰਵਾ ਦਿੱਤਾ ਗਿਆ ਹੇ।ਬਾਬਾ ਲਾਲ ਸਿੰਘ ਵਲੋਂ ਵਕੀਲ ਟਿਵਾਣਾ, ਗਗਨਦੀਪ ਸਿੰਘ ਚਹਿਲ ਅਤੇ ਅੰਮ੍ਰਿਤਪਾਲ ਸਿੰਘ ਐਡਵੋਕੇਟ ਭਾਈਚਾਰੇ ਨੂੰ ਸਿਰੋਪੇ `ਤੇ ਲੋਈਆਂ ਦੇ ਕੇ ਸਨਮਾਨਿਆ ਗਿਆ ਅਤੇ ਮਿਠਾਈ ਵੰਡੀ ਗਈ।
ਇਸ  ਮੋਕੇ ਉਨ੍ਹਾਂ ਨਾਲ ਭਾਈ ਮਨਜੀਤ ਸਿੰਘ ਢੈਪਈ, ਨਿਰੈਭ ਸਿੰਘ ਗੁੜਥੜੀ, ਸਰਪੰਚ ਬਲਵਿੰਦਰ ਸਿੰਘ ਖੀਵਾਂ ਮੀਹਾਂ ਸਿੰਘ ਵਾਲਾ, ਪ੍ਰਿਥੀ ਸਿੰਘ, ਮਨਜੀਤ ਸਿੰਘ, ਲਾਲ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਪਰਮਜੀਤ ਸਿੰਘ, ਜਗਜੀਤ ਸਿੰਘ ਪ੍ਰਧਾਨ ਸਿੱਧੂਪੁਰ, ਕਰਨ ਸਿੰਘ ਮੁਨਸ਼ੀ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply