Friday, November 22, 2024

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਇੱਕ ਦਿਨਾਂ ਵਰਕਸ਼ਾਪ

ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵਲੋ ਜ਼ਿਲ੍ਹਾ ਪ੍ਰੀਸ਼ਦ ਵਿਖੇ ਬੀ.ਈ.ਈ, ਭਾਰਤ ਸਰਕਾਰ ਅਤੇ PUNJ0812201808ਡਿਜ਼ਾਇਨ 2 ਅੱਕੂਪੈਂਸੀ ਦੇ ਸਹਿਯੋਗ ਨਾਲ ਇੱਕ ਦਿਨਾਂ ਐਨਰਜੀ ਐਫੀਸੈਂਸੀ ਬਿਲਡਿੰਗ ਮਟੀਰੀਅਲ ਬਾਰੇ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ ਨੇ ਕਿਹਾ ਕਿ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵੱਧ ਤੋ ਵੱਧ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜ਼ੋ ਸਾਡਾ ਵਾਤਵਰਣ ਸਾਫ ਸੁਥਰਾ ਰਹੇ ਅਤੇ ਗਲੋਬਲ ਵਾਰਮਿੰਗ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ ਅਪਨਾ ਕੇ ਯਤਨ ਕਰਨੇ ਸਮੇਂ ਦੀ ਲੋੜ ਹੈ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ ਨੇ ਕਿਹਾ ਕਿ ਵੱਧ ਸਟਾਰ ਰੇਟਿੰਗ ਅਤੇ ਐਨਰਜੀ ਐਫੀਸ਼ੈਂਟ ਉਪਕਰਨਾਂ ਦੀ ਵਰਤੋ ਕੀਤੀ ਜਾਵੇ।ਜ਼ਿਲ੍ਹਾ ਮੈਨੇਜ਼ਰ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਮਾਨਸਾ ਮੱਖਣ ਲਾਲ ਨੇ ਇਸ ਵਰਕਸ਼ਾਪ ਵਿੱਚ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਰੂਫ ਟਾਪ ਨੈਟ ਮੀਟਰਿੰਗ ਸਕੀਮ ਅਧੀਨ ਆਪਣੇ ਘਰ ਦੀ ਛੱਤ ਉੱਪਰ ਸੋਲਰ ਸਿਸਟਮ ਲਗਾ ਕੇ ਬਿਜਲੀ ਦੇ ਬਿੱਲ ਤੋਂ ਛੁਟਕਾਰਾ ਪਾਇਆ ਜਾ ਸਕਦਾ ਹਾਂ।ਇਸ ਸਕੀਮ ਅਧੀਨ 1 ਕਿਲੋ ਵਾਟ ਤੋ ਲੈ ਕੇ ਆਪਣੇ ਮਨਜ਼ੂਰਸ਼ੁਦਾ ਲੋਡ ਦੇ 80 ਪ੍ਰਤੀਸ਼ਤ ਤੱਕ ਦਾ ਸੋਲਰ ਸਿਸਟਮ ਮਨਜ਼ੂਰ ਹੋ ਸਕਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply