ਭੀਖੀ/ਮਾਨਸਾ, 8 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਰਜਿੰਦਰ
ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ ਪੰਜਾਬ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ।ਜਵਾਹਰਕੇ ਦੇ ਪਿਤਾ ਜੋਰਾ ਸਿੰਘ ਸਾਬਕਾ ਮੈਂਬਰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਸਨ।ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਜਿੰਦਰ ਸਿੰਘ ਜਵਾਹਰਕੇ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ ਜੋਂ ਲੰਮੇ ਸਮੇਂ ਤੋਂ ਪਾਰਟੀ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ।ਪਾਰਟੀ ਇਸ ਦੁੱਖ਼ ਦੀ ਘੜੀ `ਚ ਜਵਾਹਰਕੇ ਨਾਲ ਚਟਾਨ ਵਾਂਗ ਖੜ੍ਹੀ ਹੈ।ਇਸ ਸਮੇਂ ਉਨ੍ਹਾਂ ਨਾਲ ਨਵਦੀਪ ਸਿੰਘ ਬਾਜਵਾ ਪੀ.ਏ, ਗੁਰਸੇਵਕ ਸਿੰਘ ਜਵਾਹਰਕੇ, ਬਲਵੀਰ ਸਿੰਘ ਬੱਛੋਆਣਾ ਜਿ਼ਲਾ ਪ੍ਰਧਾਨ, ਸੁਖਚੈਨ ਸਿੰਘ ਅਤਲਾ, ਪਵਨ ਰਮਦਿੱਤੇਵਾਲਾ, ਜੁਗਿੰਦਰ ਸਿੰਘ ਬੋਹਾ, ਬਾਬਾ ਲਾਲ ਸਿੰਘ ਜੀ ਭੀਖੀ, ਜਗਤਾਰ ਸਿੰਘ ਜਵਾਹਰਕੇ, ਮਨਜੀਤ ਸਿੰਘ ਢੈਪਈ, ਲਵਪ੍ਰੀਤ ਸਿੰਘ ਅਕਲੀਆ, ਬਲਵਿੰਦਰ ਸਿੰਘ ਅਕਲੀਆਂ, ਗੁਰਸੇਵਕ ਸਿੰਘ ਭਰੀ, ਪ੍ਰਿਤਪਾਲ ਸਿੰਘ ਢੈਪਈ, ਜੀਤ ਸਿੰਘ ਢੈਪਈ, ਸੁਬੇਦਾਰ ਸੁਰਜੀਤ ਸਿੰਘ, ਨਛੱਤਰ ਸਿੰਘ ਮਾਨਸ਼ਾਹੀਆ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਅਤੇ ਜਥੇਦਾਰ ਬੋਘਾ ਸਿੰਘ ਰਮਦਿੱਤੇਵਾਲਾ ਤੇ ਲਲਿਤ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media