Wednesday, September 23, 2026

ਐਸ.ਐਸ.ਪੀ ਮਾਨਸਾ ਦੀ ਅਗਵਾਈ `ਚ ਪੁਲੀਸ ਦੀ 80 ਮੈਂਬਰੀ ਟੀਮ ਵਲੋਂ ਜਿਲਾ ਜੇਲ੍ਹ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) -ਜ਼ਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ 5 ਵਜੇ ਵੱਡੀ ਗਿਣਤੀ `ਚ ਪਹੁੰਚੀ ਪੁਲਿਸ ਫੋਰਸ ਨੇ ਜੇਲ PUNJ0812201812ਦੀ ਲਗਾਤਾਰ 3 ਘੰਟੇ ਚੈਕਿੰਗ ਕੀਤੀ।ਜਿਲ੍ਹਾ ਜੇਲ ਮਾਨਸਾ ਵਿੱਚ ਅੱਜ ਸਵੇਰੇ ਅਚਨਚੇਤ ਪਹੁੰਚੀ ਪੁਲਿਸ ਫੋਰਸ ਦੀ 80 ਮੈਂਬਰੀ ਟੀਮ ਦੀ ਅਗਵਾਈ ਖੁਦ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਕਰ ਰਹੇ ਸਨ।ਜ਼ਿਲ੍ਹਾ ਜੇਲ ਵਿੱਚ ਬੰਦੀਆਂ ਲਈ ਬਣੀਆਂ ਬੈਰਕਾਂ, ਸਟੋਰਾਂ ਅਤੇ ਨੁੱਕਰਾਂ ਦੀ ਬਰੀਕੀ ਨਾਲ ਕੀਤੀ ਚੈਕਿੰਗ
ਦੌਰਾਨ ਕੋਈ ਵੀ ਖਾਮੀ ਨਜਰ ਨਹੀਂ ਆਈ ਅਤੇ ਨਾ ਹੀ ਕੋਈ ਗੈਰ ਕਾਨੂੰਨੀ ਵਸਤੂ ਬਰਾਮਦ ਹੋਈ ਹੈ।ਐਸ.ਐਸ.ਪੀ ਨੇ ਕਿਹਾ ਕਿ ਅੱਜ ਦੀ ਤਰਾਂ ਅੱਗੋਂ ਵੀ ਜ਼ਿਲ੍ਹਾ ਜੇਲ ਦੀ ਅਚਨਚੇਤ ਚੈਕਿੰਗ ਜਾਰੀ ਰਹੇਗੀ।
    ਇਸ ਮੌਕੇ ਐਸ.ਪੀ (ਡੀ) ਮਾਨਸਾ ਸ਼੍ਰੀ ਨਿਲ ਕੁਮਾਰ, ਡੀ.ਐਸ.ਪੀ ਮਾਨਸਾ ਸਿਮਰਨਜੀਤ ਸਿੰਘ ਲੰਗ ਤੋਂ ਇਲਾਵਾ ਪੰਜ ਥਾਣਿਆਂ ਦੇ ਮੁੱਖ ਅਫਸਰ, 14 ਥਾਣੇਦਾਰ, 45 ਹੌਲਦਾਰ ਸਿਪਾਹੀ, 5 ਲੇਡੀ ਸਿਪਾਹੀ, 8 ਹੋਮਗਾਰਡ ਮੌਜੂਦ ਰਹੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply