ਪਠਾਨਕੋਟ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਅਤੇ ਇਸ ਦੇ ਨਜਦੀਕ ਰਹਿਣ ਵਾਲੇ ਸਾਰੇ ਡਿਫੈਂਸ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ/ ਡਿਫੈਨਸ
ਸਿਵਿਲਿਨ ਪੈਨਸ਼ਨਰਾਂ/ ਡਿਫੈਂਸ ਸਿਵਲੀਅਨ ਫੈਮਲੀ ਪੈਨਸ਼ਨਰਾਂ ਦੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 21 ਦਸੰਬਰ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 05:30 ਵਜੇ ਤੱਕ ਸ੍ਰੀ ਕੁਰਾ ਰਾਮ ਰੱਖਿਆ ਲੇਖਾ ਉਪ ਨਿਅੰਤਰਕ ਦੀ ਪ੍ਰਧਾਨਗੀ ਹੇਠ ਮਿੰਨੀ ਪੈਨਸ਼ਨ ਅਦਾਲਤ ਦਾ ਆਯੋਜਨ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਕੀਤਾ ਜਾ ਰਿਹਾ ਹੈ।ਰਾਜਿੰਦਰ ਸਿੰਘ ਨੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੈਨਸ਼ਨ ਸਬੰਧੀ ਸ਼ਿਕਾਇਤ, ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ, ਰੇਲਵੇ ਸਟੇਸਨ ਪਠਾਨਕੋਟ ਦੇ ਸਾਹਮਣੇ ਸਮੇਂ ਰਹਿੰਦੇ ਫਾਰਮ ਪ੍ਰਾਪਤ ਕਰਕੇ ਦਾਇਰ ਕਰ ਸਕਦੇ ਹਨ ਅਤੇ ਜੋ ਵੀ ਪੈਨਸ਼ਨਰ ਰੱਖਿਆ ਪੈਨਸ਼ਨ ਸਵਿਤਰਣ ਅਧਿਕਾਰੀ ਪਠਾਨਕੋਟ ਤੋਂ ਆਪਣੀ ਪੈਨਸ਼ਨ ਲੈਂਦੇ ਹਨ।ਉਹ ਆਪਣਾ ਪੈਨ ਕਾਰਡ ਦੀ ਫੋਟੋ ਕਾਪੀ ਆਪਣੇ ਪੈਨਸ਼ਨ ਦਫਤਰ ਨੂੰ 21 ਦਸੰਬਰ 2018 ਤੱਕ ਜਮ੍ਹਾ ਕਰਵਾ ਦੇਣ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media