ਪਠਾਨਕੋਟ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਕਰੀਬ 4 ਮਹੀਨੇ ਪਹਿਲਾਂ ਰੇਲਵੇ ਸਟੇਸਨ ਪਠਾਨਕੋਟ ਤੋਂ ਇੱਕ
ਲਾਵਾਰਿਸ ਬੱਚੀ ਮਿਲੀ ਸੀ।ਜਿਸ ਦਾ ਅੱਜ ਤੱਕ ਕੋਈ ਵੀ ਵਾਰਸ ਬੱਚੀ ਦੀ ਪਹਿਚਾਣ ਕਰਨ ਲਈ ਨਹੀਂ ਪਹੁੰਚਿਆ।ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਲੜਕੀ ਜਿਸ ਦੀ ਉਮਰ ਕਰੀਬ 10 ਸਾਲ ਹੈ ਅਤੇ ਆਪਣਾ ਨਾਮ ਦੱਸਣ ਤੋਂ ਅਸਮਰਥ ਹੈ।ਉਨ੍ਹਾਂ ਦੱਸਿਆ ਕਿ ਇਹ ਬੱਚੀ 2 ਜੁਲਾਈ 2018 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਮਿਲੀ ਸੀ।ਉਸ ਸਮੇਂ ਇਸ ਬੱਚੀ ਦੀ ਪੁਲਿਸ ਰਿਪੋਰਟ ਪੁਲਿਸ ਥਾਣਾ ਡਵੀਜਨ ਨੰਬਰ 1 ਪਠਾਨਕੋਟ ਵਿੱਚ 3 ਜੁਲਾਈ 2018 ਨੂੰ ਦਰਜ਼ ਵੀਕਰਵਾਈ ਗਈ ਸੀ।ਉਨ੍ਹਾਂ ਦੱਸਿਆ ਕਿ ਇਹ ਬੱਚੀ ਦਿਵਿਆਂਗ ਹੈ ਅਤੇ ਇਹ ਬੱਚੀ ਚੱਲ ਫਿਰ ਵੀ ਨਹੀਂ ਸਕਦੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਤਾ ਪਿਤਾ ਜਾਂ ਵਾਰਸਾਂ ਬਾਰੇ ਜਾਣਕਾਰੀ ਹੋਵੇ ਤਾਂ ਜਿਲ੍ਹਾ ਬਾਲ ਸੂਰੱਖਿਆ ਯੂਨਿਟ ਪਠਾਨਕੋਟ ਕਮਰਾ ਨੰਬਰ 138-ਬੀ ਜਿਲ੍ਹਾ ਪੱਧਰੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਫੋਨ ਨੰਬਰ 98814-66177,89680-33481,94177-80500,0186-2345047 ਤੇ ਸੰਪਰਕ ਕਰ ਸਕਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media