ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ) –
ਪੰਜ ਵਿਧਾਨ ਸਭਾ ਦੇ ਨਤੀਜਿਆਂ ਦਾ ਐਲਾਨ- ਕਾਂਗਰਸ ਨੇ ਮਾਰੀ ਬਾਜ਼ੀ, ਭਾਜਪਾ ਦੀ ਹਾਰ।
ਰਾਜਸਥਾਨ ਤੇ ਛਤੀਸਗੜ `ਚ ਕਾਂਗਰਸ ਜਿੱਤੀ, ਬਣਾਏਗੀ ਸਰਕਾਰ, ਮੱਧ ਪ੍ਰਦੇਸ਼ `ਚ ਬਣੀ ਸਭ ਤੋਂ ਵੱਡੀ ਪਾਰਟੀ।
ਛੱਤੀਸਗੜ `ਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਬੂਲੀ ਹਾਰ, ਰਾਜਪਾਲ ਨੂੰ ਦਿੱਤਾ ਅਸਤੀਫਾ।
ਰਾਜਸਥਾਨ ਦੀ ਮੁੱਖ ਮੰਤਰੀ ਵਿਸੁੰਦਰਾ ਰਾਜੇ ਸਿੰਧੀਆ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ।
ਮਿਜ਼ੋ ਨੈਸ਼ਨਲ ਫਰੰਟ ਨੇ ਮਿਜੋਰਾਮ `ਚ ਹਾਸਲ ਕੀਤੀ ਜਿੱਤ, 10 ਸਾਲ ਬਾਅਦ ਕੀਤੀ ਵਾਪਸੀ।
ਤਿਲੰਗਾਨਾ ਵਿੱਚ ਤਿਲੰਗਾਨਾ ਰਾਸ਼ਟਰਾ ਸਮਿਤੀ ਦੀ ਹੂੰਝਾਫੇਰ ਜਿੱਤ, ਵਿਰੋਧੀਆਂ ਨੂੰ ਪਛਾੜਿਆ।
ਤਿੰਨ ਰਾਜਾਂ ਵਿੱਚ ਜਿੱਤ ਨੂੰ ਰਾਹੁਲ ਗਾਂਧੀ ਨੇ ਕਾਂਗਰਸੀ ਵਰਕਰਾਂ, ਕਿਸਾਨਾਂ, ਨੌਜਵਾਨਾਂ ਤੇ ਛੋਟੇ ਦੁਕਾਨਦਾਰਾਂ ਦੀ ਜਿੱਤ ਦੱਸਿਆ, ਕਿਹਾ ਹੁਣ ਜਿੱਤੇ ਹਾਂ – 2019 `ਚ ਵੀ ਜਿੱਤਾਂਗੇ।
2019 `ਚ ਰਾਹੁਲ ਗਾਂਧੀ ਨਾਲ ਹੋਵੇਗੀ ਟੱਕਰ, ਲੋਕਾਂ ਦੇ ਮਨਾਂ `ਚ ਘਰ ਕਰ ਰਿਹਾ ਹੈ ਰਾਹੁਲ ਦਾ ਨਾਮ- ਸ਼ਿਵ ਸੈਨਾ।
ਭਾਜਪਾ ਦੀ ਹਾਰ ਮੋਦੀ ਰਾਜ ਦੇ ਅੰਤ ਦੀ ਸ਼ੁਰੂਆਤ, ਲੋਕ ਬਦਲਾਅ ਚਾਹੁੰਦੇ ਹਨ- ਕੈਪਟਨ ਅਮਰਿੰਦਰ ਸਿੰਘ।
ਲ਼ੋਕ ਭਾਜਪਾ ਤੋਂ ਨਾਖੁਸ਼, 2019 `ਚ ਬਣੇਗੀ ਕਾਂਗਰਸ ਦੀ ਸਰਕਾਰ – ਵੀਰਭੱਦਰ ਸਿੰਘ।
ਕਾਂਗਰਸ ਦੀ ਜਿੱਤ `ਤੇ ਬੋਲੇ ਭੁਪਿੰਦਰ ਸਿੰਘ ਹੁੱਡਾ, 2019 ਦੀਆਂ ਪਾਰਲੀਮੈਂਟ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵੀ ਜਿੱਤੇਗੀ ਕਾਂਗਰਸ।
ਰਾਹੁਲ ਗਾਂਧੀ ਦੀ ਅਗਵਾਈ ਤੇ ਮਿਹਨਤ ਨਾਲ ਹੋਈ ਕਾਂਗਰਸ ਦੀ ਤਿੰਨ ਰਾਜਾਂ `ਚ ਜਿੱਤ, ਮੋਦੀ ਮੁਕਤ ਭਾਰਤ ਦੀ ਹੋਈ ਸ਼ੁਰੁਆਤ – ਸੁਨੀਲ ਜਾਖੜ।
ਅੰਮ੍ਰਿਤਸਰ ਵਿੱਚ ਕਾਂਗਰਸੀਆਂ ਨੇ ਮਨਾਏ ਜਿੱਤ ਦੇ ਜਸ਼ਨ – ਢੋਲ ਦੀ ਤਾਲ ਤੇ ਪਾਏ ਭੰਗੜੇ ਤੇ ਚਲਾਈ ਆਤਿਸ਼ਬਾਜ਼ੀ।
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਦਿੱਤੀ ਜਿੱਤ ਦੀ ਵਧਾਈ ਤੇ ਭਾਜਪਾ ਵਰਕਰਾਂ ਦਾ ਕੀਤਾ ਧੰਨਵਾਦ, ਕਿਹਾ ਲੋਕਾਂ ਦਾ ਫੈਸਲਾ ਨਿਮਰਤਾ ਨਾਲ ਮਨਜ਼ੂਰ।
ਉਮੀਦਾਂ ਦੇ ਮੁਤਾਬਿਕ ਨਹੀਂ ਮਿਲੇ ਨਤੀਜੇ – ਭਾਜਪਾ ਲਈ ਇਹ ਵਿਚਾਰਣ ਦਾ ਸਮਾਂ – ਅਰੁਣ ਜੇਤਲੀ।
ਪੰਜ ਰਾਜਾਂ ਵਿੱਚ ਭਾਜਪਾ ਦੀ ਹਾਰ- ਦੇਸ਼ ਵਿੱਚ ਮੋਦੀ ਲਹਿਰ ਦਾ ਖਾਤਮਾ – ਬਲਵੰਤ ਸਿੰਘ ਰਾਮੂਵਾਲੀਆ।
ਪੰਜ ਰਾਜਾਂ `ਚ ਹਾਰ ਭਾਜਪਾ ਲਈ ਖਤਰੇ ਦੀ ਘੰਟੀ- ਅਕਾਲੀ ਸੰਸਦ ਮੈਂਬਰ ਚੰਦੂਮਾਜਰਾ।
ਭਾਜਪਾ ਦੀ ਧਰਮ `ਤੇ ਅਧਾਰਿਤ ਰਾਜਨੀਤੀ ਨੂੰ ਲੋਕਾਂ ਨੇ ਨਕਾਰਿਆ, ਰਾਹੁਲ ਗਾਂਧੀ ਦੀ ਮਿਹਨਤ ਰੰਗ ਲ਼ਿਆਈ – ਮਨਪ੍ਰੀਤ ਬਾਦਲ।
ਰਿਜ਼ਰਵ ਬੈਂਕ ਦੇ ਗਵਰਨਰ ਦੀ ਹੋਈ ਨਿਯੁੱਕਤੀ- ਸ਼ਕਤੀ ਕਾਂਤ ਦਾਸ ਸੰਭਾਲਣਗੇ ਅਹੁੱਦਾ।
ਬਰਗਾੜੀ ਮੋਰਚਾ ਖਤਮ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਕਿਹਾ 20 ਦਸੰਬਰ ਨੂੰ ਤਿਆਰ ਹੋਵੇਗੀ ਮੋਰਚੇ ਦੀ ਨਵੀ ਰੁਪ ਰੇਖਾ।
ਪੰਜਾਬ ਕੈਬਨਿਟ ਨੇ ਸ਼ਿਲੌਂਗ ਵਿੱਚ ਪੰਜਾਬੀਆਂ ਤੇ ਸਿੱਖਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 60 ਲੱਖ ਦੀ ਸਹਾਇਤਾ ਕੀਤੀ ਮਨਜ਼ੂਰ।
ਪੰਜਾਬ ਕੈਬਨਿਟ ਨੇ ਕੈਦੀਆਂ ਲਈ ਸਾਲ `ਚ 16 ਹਫਤਿਆਂ ਦੀ ਪੈਰੋਲ ਨੂੰ ਦਿੱਤੀ ਮਨਜ਼ੂਰੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲ਼ਿਆ ਫੈਸਲਾ।
ਜੀ.ਐਸ.ਟੀ ਸੋਧ ਬਿੱਲ ਨੂੰ ਵੀ ਪੰਜਾਬ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ।
ਮੋਦੀ ਦੀ ਮਨ ਕੀ ਬਾਤ ਨਾਲ ਨਹੀਂ ਭਰ ਸਕਦਾ ਗਰੀਬਾਂ ਦਾ ਢਿੱਡ – ਸਿਰਮਜੀਤ ਸਿੰਘ ਬੈਂਸ।
2019 `ਚ ਭਾਜਪਾ ਨਹੀਂ ਬਣਾ ਸਕੇਗੀ ਸਰਕਾਰ – ਪੰਜਾਬ ਵਿਧਾਨ ਸਭਾ `ਚ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ।
ਬੁਰੇ ਦਿਨ ਜਾਣ ਵਾਲੇ ਤੇ ਰਾਹੁਲ ਗਾਂਧੀ ਆਉਣ ਵਾਲੇ ਹਨ ਤੇ ਜਿੱਤ ਦਾ ਝੰਡਾ ਲਹਿਰਾਉਣ ਵਾਲੇ ਹਨ- ਨਵਜੋਤ ਸਿੱਧੂ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media