Friday, March 6, 2026

ਸਕੂਲ `ਚ ਲਗਾਈ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ

 ਸ਼ਹੀਦ ਦੀ ਪਤਨੀ ਬਲਜੀਤ ਕੌਰ ਵਲੋਂ ਸਕੂਲ ਨੂੰ 10 ਹਜ਼ਾਰ ਦਾ ਚੈਕ ਭੇਂਟ
ਬਟਾਲਾ, 11 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਠਿਆਲਾ ਵਲੋਂ 300 ਤੋਂ ਵੱਧ ਨਕਸਲੀਆਂ ਨਾਲ ਲੋਹਾ ਲੈਂਦੇ PUNJ1112201801ਹੋਏ ਦਲੇਰਾਨਾ ਢੰਗ ਨਾਲ ਮੁਕਾਬਲੇ ਤੋਂ ਬਾਅਦ ਪ੍ਰਾਪਤ ਕੀਤੀ ਗਈ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਦੇ ਉਨਾਂ ਦੇ ਨਾਮਕਰਨ ਪੱਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਵਿਖੇ ਲਗਾਉਣ ਦੀ ਰਸਮ ਅਦਾ ਕੀਤੀ।
 ਪ੍ਰਿੰਸੀਪਲ ਸਰਦੀਪ ਸਿੰਘ ਦੀ ਪ੍ਰ੍ਰਧਾਨਗੀ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਰੋਹ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਬਟਾਲੀਅਨ ਕਪੂਰਥਲਾ ਦੇ ਡੀ.ਆਈ.ਜੀ ਦਰਸ਼ਨ ਲਾਲ ਗੋਲਾ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਠਿਆਲਾ ਨੇ ਜਿਸ ਢੰਗ ਨਾਲ ਇਸ ਪਿੰਡ ਵਿਚੋਂ ਇਕ ਕੌਮੀ ਖਿਡਾਰੀ ਤੋਂ ਇੰਸਪੈਕਟਰ ਦੇ ਅਹੁੱਦੇ ਤੱਕ ਤਾਇਨਾਤ ਹੋ ਕੇ ਆਧੁਨਿਕ ਹਥਿਆਰਾਂ ਨਾਲ ਲੈਸ 300 ਦੇ ਕਰੀਬ ਨਕਸਲੀਆਂ ਨੂੰ ਬਤੌਰ ਕੰਪਨੀ ਕਮਾਂਡਰ ਮਾਤ ਪਾਉਂਦੇ ਹੋਏ ਦਲੇਰਾਨਾ ਢੰਗ ਨਾਲ ਸ਼ਹਾਦਤ ਦਿੱਤੀ ਹੈ, ਉਹ ਸਮੂਹ ਭਾਰਤੀਆਂ ਲਈ ਗੌਰਵਮਈ  ਅਤੇ ਅਭੁੱਲ ਹੈ।ਸਕੂਲ ਪ੍ਰਿੰਸੀਪਲ ਸਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਦੇਸ਼ ਦਾ ਇਹ ਕੌਮੀ ਸ਼ਹੀਦ ਉਹਨਾਂ ਦੇ ਸਕੂਲ ਵਿਚੋਂ ਦਸਵੀਂ ਜਮਾਤ ਤੱਕ ਦੀ ਪੜਾ੍ਹਈ ਕਰਕੇ ਗਿਆ ਹੈ, ਇਸੇ ਕਾਰਨ ਉਹ ਇਸ ਸਕੂਲ ਅਤੇ ਇਲਾਕੇ ਲਈ ਇਕ ਨਾਮਵਰ ਖਿਡਾਰੀ ਤੇ ਦੇਸ਼ ਭਗਤ ਵਜੋਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।
ਸਟੇਟ ਐਵਾਰਡੀ ਅਧਿਆਪਕਾ ਗੁਰਨਾਮ ਕੌਰ ਦੁਆਰਾ ਸਕੂਲ ਪ੍ਰਿੰਸੀਪਲ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਲਾਘਾਯੋਗ ਯਤਨਾਂ ਤੋਂ ਪ੍ਰਭਾਵਿਤ ਹੁੰਦਿਆਂ ਸ਼ਹੀਦ ਦੀ ਪਤਨੀ ਸ੍ਰੀਮਤੀ ਬਲਜੀਤ ਕੌਰ ਸਠਿਆਲਾ ਨੇ ਦੇਸ਼ ਭਗਤੀ ਦੇ ਗੀਤ ਗਾਉਣ ਵਾਲੇ ਸਕੂਲ ਦੇ ਵਿਦਿਆਰਥੀ ਨੂੰ ਨਕਦ ਇਨਾਮ ਦੇਣ ਦੇ ਨਾਲ-ਨਾਲ ਸਕੂਲ ਦੇ ਵਿਕਾਸ ਲਈ ਮੌਕੇ `ਤੇ ਹੀ 10 ਹਜ਼ਾਰ ਰੁਪਏ ਦਾ ਚੈਕ ਸਕੂਲ ਪਿ੍ਰੰਸੀਪਲ ਸਰਦੀਪ ਸਿੰਘ ਨੂੰ ਭੇਂਟ ਕੀਤਾ।ਸ਼ਹੀਦ ਦੀ ਪਤਨੀ ਅਤੇ ਸ਼ਹੀਦ ਦੇ ਪੁੱਤਰ ਇੰਜੀਨੀਅਰ ਅੰਮ੍ਰਿਤਬੀਰ ਸਿੰਘ ਸਠਿਆਲਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਖੇਡਾਂ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜੇਕਰ ਪੰਜਾਬ ਸਰਕਾਰ ਵਲੋਂ ਇਸ ਸਕੂਲ ਦਾ ਨਾਂ ਇਸ ਸਕੂਲ ਵਿਚੋਂ ਪੜ੍ਹ ਕੇ ਕੌਮੀ ਪੱਧਰ ਤੇ ਨਾਮ ਰੌਸ਼ਨ ਕਰਨ ਵਾਲੇ “ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਠਿਆਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ“ ਰੱਖਿਆ ਜਾਂਦਾ ਹੈ ਤਾਂ ਉਹ ਕੰਪਿਊਟਰ, ਪ੍ਰੋਜੈਕਟਰ, ਡਿਸਪਲੇਅ ਸਕਰੀਨ, ਮਲਟੀਮੀਡੀਆ ਨਾਲ ਲੈਸ ਦੋ ਸਮਾਰਟ ਕਮਰੇ ਆਪਣੇ ਨਿੱਜੀ ਖਰਚੇ `ਤੇ ਤਿਆਰ ਕਰਵਾ ਕੇ ਦੇਣਗੇ।
ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਠਿਆਲਾ ਦੀ ਕੁਰਬਾਨੀ ਨੂੰ ਸਲਾਮ ਕਰਦਾ ਨਛੱਤਰ ਸਿੰਘ ਬੱਲ ਵਲੋਂ ਲਿਖਿਆ, ਮਿਉਜ਼ਿਕ ਡਾਇਰੈਕਟਰ ਹੈਰੀ ਬੀ ਵਲੋਂ ਤਿਆਰ ਕੀਤਾ ਅਤੇ ਨਿਰਮਲ ਗਿਲ ਵੱਲੋਂ ਗਾਇਆ ਗੀਤ `ਕੁਰਬਾਨੀ` ਵੀ ਡੀ.ਆਈ.ਜੀ ਦਰਸ਼ਨ ਲਾਲ ਗੋਲਾ, ਸਕੂਲ ਪਿ੍ਰੰਸੀਪਲ, ਸ਼ਹੀਦ ਦੀ ਪਤਨੀ ਅਤੇ ਸ਼ਹੀਦ ਦੇ ਬੇਟੇ ਵਲੋਂ ਰਿਲੀਜ਼ ਕੀਤਾ ਗਿਆ।ਸਮਾਰੋਹ ਵਿਚ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਹਰਮਿੰਦਰ ਸਿੰਘ ਅਤੇ ਸਟੇਟ ਐਵਾਰਡੀ ਗੁਰਨਾਮ ਕੌਰ  ਨੇ ਨਿਭਾਈ।
ਇਸ ਮੌਕੇ ਹੋਰਨਾ ਤੋਂ ਇਲਾਾ ਕੁਲਦੀਪ ਸਿੰਘ ਜ਼ਿਲਾ੍ਹ ਪ੍ਰੀਸ਼ਦ ਮੈਂਬਰ, ਸਰਪੰਚ ਦਲਵਿੰਦਰ ਸਿੰਘ, ਸਟੇਟ ਅਤੇ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ, ਬਾਬਾ ਬੂਟਾ ਸਿੰਘ, ਗੁਰਜਿੰਦਰ ਸਿੰਘ ਪ੍ਰਧਾਨ ਸੱਚੀਆਂ ਮਾਈਆਂ, ਜਸਬਾਲਾ ਲੈਕਚਰਾਰ, ਲੈਕਚਰਾਰ ਸਿਮਰਜੀਤ ਕੌਰ, ਪ੍ਰਧਾਨ ਗੁਰਦੀਪ ਸਿੰਘ, ਪ੍ਰਧਾਨ ਸਿਮਰਤ ਸਿੰਘ, ਨਛੱਤਰ ਸਿੰਘ ਬੱਲ, ਨਿਰਮਲ ਗਿੱਲ, ਕੁਲਦੀਪ ਸਿੰਘ ਸਠਿਆਲਾ, ਹਰਜਿੰਦਰ ਸਿੰਘ ਸਠਿਆਲਾ, ਸਟੇਟ ਐਵਾਰਡੀ ਗੁਰਨਾਮ ਕੌਰ ਸਠਿਆਲਾ, ਇੰਸਪੈਕਟਰ ਮਨਜੀਤ ਸਿੰਘ, ਸਰਵਣ ਸਿੰਘ ਕਲਸੀ, ਪ੍ਰਧਾਨ ਦਿਆਲ ਸਿੰਘ ਕਲਸੀ, ਮਾਸਟਰ ਤਰਸੇਮ ਸਿੰਘ ਮੇਤਲਾ, ਰਣਜੀਤ ਸਿੰਘ ਸੱਗੂ, ਲੈਕ. ਹਰਵਿੰਦਰ ਸਿੰਘ, ਨਰਿੰਦਰ ਕੁਮਾਰ ਧੀਰ, ਸੁਰਿੰਦਰ ਕੌਰ, ਅਵਤਾਰ ਕੌਰ, ਦਲਬੀਰ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ ਲੈਕਚਰਾਰ, ਸੁਖਮਿੰਦਰ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply