Wednesday, May 27, 2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਨੇ ਸਕੂਲਾਂ ਲਈ ਵੰਡੇ 20 ਫਸਟ ਏਡ ਬਕਸੇ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ ਦੇ 300 ਸਾਲਾ ਬਰਸੀ ਨੂੰ ਸਮਰਪਿਤ ਭਾਈ ਘਨ੍ਹਈਆ ਜੀ First Aid Boxਮਿਸ਼ਨ ਸੁਸਾਇਟੀ (ਰਜਿ.) ਵੱਲੋਂ ਤਰਨ ਤਾਰਨ ਰੋਡ ਸਥਿਤ ਭਾਈ ਘਨ੍ਹਈਆ ਜੀ ਸਾਜਨ ਸਰਸਵਤੀ ਮਿਸ਼ਨ ਹਸਪਤਾਲ ਵਿਖੇ ਆਯੋਜਿਤ ਸਮਾਗਮ ਦੌਰਾਨ ਬੱਚਿਆਂ ਦੀ ਭਲਾਈ ਲਈ ਵੱਖ-ਵੱਖ ਸਕੂਲਾਂ ਨੂੰ ਫਸਟ ਏਡ ਬਕਸੇ ਤਕਸੀਮ ਕੀਤੇ ਗਏ।  
    ਅਸਿਸਟੈਂਟ ਕਮਿਸ਼ਨਰ ਡਾ. ਸ਼ਿਵਰਾਜ ਸਿੰਘ ਬੱਲ ਨੇ ਸਕੂਲਾਂ ਦੇ ਨੁਮਾਇੰਦਿਆਂ ਨੂੰ ਫਸਟ ਏਡ ਬਕਸੇ ਵੰਡਣ ਦੀ ਸ਼ਲਾਘਾ ਕੀਤੀ।ਸੁਸਾਇਟੀ ਦੇ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਸੰਸਥਾ ਵਲੋਂ ਚਲਾਏ ਜਾ ਰਹੇ 21 ਪੋ੍ਰਜੈਕਟਾਂ ਦੀ ਜਾਣਕਾਰੀ ਦਿੱਤੀ, ਜਦਕਿ ਚੇਅਰਮੈਨ ਭਾਈ ਮਨਜੀਤ ਸਿੰਘ ਨੇ  ਸਕੂਲਾਂ ਦੇ ਆਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਕਰਦਿਆਂ ਦੱਸਿਆ ਕਿ ਕੁੱਲ 100 ਫਸਟ ਏਡ ਬਕਸੇ ਵੰਡੇ ਜਾਣਗੇ।ਉਹਨਾਂ ਕਿਹਾ ਕਿ ਲੋੜਵੰਦ ਸਕੂਲ ਸੁਸਾਇਟੀ ਦੇ ਈਸਟ ਮੋਹਨ ਨਗਰ ਸਥਿਤ ਪ੍ਰਬੰਧਕੀ ਦਫਤਰ ਤੋਂ ਫਸਟ ਏਡ ਬਕਸਾ ਪ੍ਰਾਪਤ ਕਰ ਸਕਦੇ ਹਨ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply