Saturday, April 25, 2026

ਵਿਦੇਸ਼ਾਂ ‘ਚ ਪੜ੍ਹਨ ਦਾ ਵਧ ਰਿਹਾ ਰੁਝਾਨ ਦੇਸ਼ ਦੀ ਆਰਥਿਕਤਾ ਤੇ ਵਿਦਿਅਕ ਵਿਵੱਸਥਾ ਲਈ ਘਾਤਕ – ਪ੍ਰੋ. ਸੁਬੋਧ ਕੁਮਾਰ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆ ਦੇ ਸਾਬਕਾ ਡੀਨ ਪ੍ਰੋ. PUNJ1212201811ਸੁਬੋਧ ਕੁਮਾਰ ਨੇ ਵਿਦਿਆਰਥੀਆਂ ਦੇ ਵਿਚ ਵਿਦੇਸ਼ਾ ਵਿਚ ਪੜ੍ਹਨ ਦੇ ਵਧ ਰਹੇ ਰੁਝਾਨ ਨੂੰ ਦੇਸ਼ ਦੀ ਆਰਥਿਕ ਅਤੇ ਵਿਦਿਅਕ ਵਿਵਸਥਾ ਲਈ ਘਾਤਕ ਦੱਸਦਿਆਂ ਇਸ ਸਬੰਧੀ ਸਾਰਥਿਕ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਹੈ।ਯੂਨੀਵਰਸਿਟੀ ਦੇ ਯ.ੂਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਚ ਚਾਰ ਹਫਤਿਆਂ ਦੇ ਜਨਰਲ ਓਰੀਐਂਟੇਸ਼ਨ ਪ੍ਰੋਗਰਾਮ-107 ਦੀ ਸਮਾਪਤੀ `ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਸੁਬੋਧ ਕੁਮਾਰ ਨੇ ਉਚ ਸਿੱਖਿਆ ਦੇ ਖੇਤਰ ਵਿੱਚ ਓਰੀਐਂਟੇਸ਼ਨ ਪ੍ਰੋਗਰਾਮਾਂ / ਰਿਫਰੈਸ਼ਰ ਕੋਰਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਦਿਆਂ  ਦੱਸਿਆ ਕਿ ਇਸ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਸਿਖਿਆ ਵਿਚ ਕੌਮੀ ਨੀਤੀ ਕਾਰਗਰ ਬਣਾਉਣ ਲਈ ਵੀਹਵੀਂ ਸਦੀ ਦੇ 8ਵੇਂ ਦਹਾਕੇ ਵਿਚ ਅਪਣਾਇਆ ਗਿਆ ਸੀ।ਜਿਸ ਦਾ ਮੁੱਖ ਮਕਸਦ ਫੈਕਲਟੀ ਮੈਂਬਰਾਂ ਨੂੰ ਅਧੁਨਿਕਤਾ ਨਾਲ ਜ਼ੋੜਦਿਆਂ ਵਿਦਿਆ ਦੇ ਖੇਤਰ ਵਿਚ ਆਉਣ ਵਾਲੀਆਂ ਚਣੌਤੀਆਂ ਤਿਆਰ ਕਰਨਾ ਹੈ।ਇਸ ਗੰਭੀਰ ਲੋੜ ਨੂੰ ਸਮਝਦਿਆਂ, ਉਚ ਸਿੱਖਿਆ ਦੇ ਖੇਤਰ ਵਿਚ ਅਧਿਆਪਕਾਂ ਲਈ ਕਈ ਪ੍ਰੋਗਰਾਮਾਂ ਨੂੰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਸਮਾਜ ਦੀਆਂ ਲੋੜਾਂ ਅਨੁਸਾਰ ਸਮੇਂ ਦੇ ਬੀਤਣ ਨਾਲ ਚੁਣੌਤੀਆਂ ਬਦਲਦੀਆਂ ਰਹਿੰਦੀਆਂ ਹਨ।ਮੌਜੂਦਾ ਸਥਿਤੀ ਵਿਚ ਸਭ ਤੋ ਵੱਡੀ ਚੁਣੌਤੀ ਵਿਦਿਆਰਥੀਆਂ ਨੂੰ ਦੇਸ਼ ਵਿਚ ਉਚ ਸਿੱਖਿਆ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਨੇ ਦੇਸ਼ ਭਰ ਦੇ ਉਚ ਵਿਦਿਅਕ ਅਦਾਰਿਆਂ `ਚ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਦੇ ਬਦਲ ਰਹੇ ਹਾਲਤਾਂ ਅਨੁਸਾਰ ਵਿਦਿਆਕ ਨੀਤੀ ਵਿਚ ਬਦਲਾਅ ਲਿਆਉਂਦਿਆਂ ਸਿਖਿਆ ਨੂੰ ਰੁਜ਼ਗਾਰਮੁਖੀ ਬਣਾਉਣ ਲਈ ਕੰਮ ਕਰਨਾ ਪਵੇਗਾ।ਉਨ੍ਹਾਂ ਜਿਥੇ ਉਚੇਰੀ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ’ ਤੇ ਜ਼ੋਰ ਦਿੱਤਾ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਵਿਦੇਸ਼ ਵਿਚ ਪੜ੍ਹਾਈ ਕਰਨ ਜਾਣ ਦੇ ਨਾਲ ਭਾਰਤੀ ਮੁਦਰਾ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਨੇ ਖੋਜ ਗਤੀਵਿਧੀਆਂ ਵਿੱਚ ਵੱਡੇ ਪੱਧਰ `ਤੇ ਅਧਿਆਪਕਾਂ ਦੀ ਸ਼ਮੂਲੀਅਤ ਅਤੇ ਦੂਜਿਆਂ ਨਾਲ ਮਿਲ ਕੇ  ਅਨੁਸ਼ਾਸਨ ਵਿਚ ਪ੍ਰਮਾਣਿਕ ਖੋਜ ਨੂੰ ਅਪਣਾਉਣ ਦੀ ਅਪੀਲ ਕੀਤੀ।ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਜ ਨੇ ਪ੍ਰੋਗਰਾਮ ਦੇ ਸਫਲਤਾਪੂਰਵਕ ਪੂਰਾ ਹੋਣ ’ਤੇ ਖੁਸ਼ੀ ਪ੍ਰਗਟਾਈ ਅਤੇ ਓਰੀਐਂਟੇਸ਼ਨ ਪ੍ਰੋਗਰਾਮ `ਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ ਗਿਆ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply