ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਚੌਂਕੀ ਕਾਲੇ ਘਨੂਪੁਰ ਦੇ ਇੰਚਾਰਜ ਏ.ਐਸ.ਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਾਮਲੂਮ ਔਰਤ ਦੀ ਲਾਸ਼ ਗੰਦਾ ਨਾਲਾ ਸਾਹਮਣੇ ਡੇਰਾ ਬਾਬਾ ਦਰਸ਼ਨ ਸਿੰਘ ਚੌਂਕੀ ਕਾਲੇ ਘਨੂਪੁਰ ਤੋਂ ਮਿਲੀ ਹੈ।ਬੁਲਾਰੇ ਨੇ ਦੱਸਿਆ ਮ੍ਰਿਤਕਾ ਦੀ ਉਮਰ ਕਰੀਬ 30-35 ਸਾਲ, ਕੱਦ ਕਰੀਬ 5’ ਫੁੱਟ ਅਤੇ ਨੀਲੇ ਰੰਗ ਦੀ ਗਰਮ ਪਜਾਮੀ ਪਾਈ ਹੋਈ ਹੈ ਤੇ ਮਜੈਂਟਾ ਰੰਗ ਦੀ ਕਮੀਜ ਪਾਇਆ ਹੈ।ਜਿਸ ਉਪਰ ਗੋਲਡਨ ਰੰਗ ਦੀ ਕਢਾਈ ਹੋਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਸਬੰਧੀ ਕੋਈ ਇਤਲਾਹ ਹੋਵੇ ਤਾਂ ਇਸ ਨੰਬਰ 97811-30211, 97811-03332 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media