Friday, March 13, 2026

ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਬੀ.ਐਲ.ਓ ਅਤੇ ਸੁਪਰਵਾਈਜਰਾਂ ਨਾਲ ਕੀਤੀ ਮੀਟਿੰਗ

ਅੰਮਿ੍ਤਸਰ, 13 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਅਨੁਸਾਰ PUNJ1312201812ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਅਟਾਰੀ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਵਿਕਾਸ ਹੀਰਾ ਐਸ.ਡੀ.ਐਮ ਅੰਮ੍ਰਿਤਸਰ -2 ਵਲੋਂ ਸਰਕਾਰੀ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਬੀ.ਐਲ.ਓਜ਼ ਅਤੇ ਸੁਪਰਵਾਈਜਰਾਂ ਨਾਲ ਮੀਟਿੰਗ ਕੀਤੀ ਗਈ।
    ਮੀਟਿੰਗ ਨੂੰ ਸੰਬੋਧਨ ਕਰਦਿਆਂ ਹੀਰਾ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਰਹਿੰਦੀਆਂ ਖਾਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ ਅਤੇ ਇਸ ਦੀ ਰਿਪੋਰਟ ਤੁਰੰਤ ਜ਼ਿਲਾ ਚੋਣ ਦਫ਼ਤਰ ਨੂੰ ਭੇਜੀ ਜਾਵੇ।ਉਹਨਾਂ ਕਿਹਾ ਕਿ ਈ.ਆਰ.ਓ ਨੈਟ ਵਿਚ ਫਾਰਮ ਨੰਬਰ 6, 6ਏ, 7, 8, 8ਏ, ਦਾ ਇੰਦਰਾਜ ਯਕੀਨੀ ਬਣਾਈ ਜਾਵੇ ਅਤੇ ਡੁਪਲੀਕੇਟ ਵੋਟਾਂ ਨੂੰ ਕੱਟਣ ਅਤੇ ਹੋਰ ਕਮੀਆਂ ਨੂੰ ਦੂਰ ਕੀਤਾ ਜਾਵੇ।ਉਹਨਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2019 ਨੂੰ ਕੀਤੀ ਜਾਵੇਗੀ ।   
    ਉਨਾਂ ਕਿਹਾ ਕਿ ਸਮੂਹ ਸੁਪਰਵਾਈਜਰ ਅਤੇ ਬੀ.ਐਲ.ਓ ਨੂੰ ਬੂਥ ਵਾਈਜ਼ ਐਨ.ਆਰ.ਆਈ ਦੀ ਸ਼ਨਾਖਤ ਕਰਕੇ ਸੂਚੀ ਤਿਆਰ ਕਰਨ ਅਤੇ ਇਸ ਸੂਚੀ ਅਨੁਸਾਰ ਫਾਰਮ ਨੰਬਰ-6ਏ ਪੂਰੇ ਕਰਵਾਏ ਜਾਣ ਤਾਂ ਜੋ ਵੱਧ ਤੋਂ ਵੱਧ ਐਨ.ਆਰ.ਆਈ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਣ।ਜੇਕਰ ਕਿਸੇ ਐਨ.ਆਰ.ਆਈ ਦੀ ਵੋਟ ਜਨਰਲ ਵੋਟ ਵਜੋਂ ਫੋਟੋ ਵੋਟਰ ਸੂਚੀ ਦਰਜ ਹੈ ਤਾਂ ਉਸ ਨੂੰ ਕੱਟ ਕੇ ਫਾਰਮ ਨੰਬਰ 6ਏ ਪੂਰਾ ਕਰਵਾ ਕੇ ਐਨ.ਆਰ.ਆਈ ਵੋਟਰ ਵਜੋਂ ਸ਼ਾਮਲ ਕੀਤੀ ਜਾਵੇ।
ਉਨਾਂ ਸਮੂਹ ਬੀ.ਐਲ.ਓ ਨੂੰ ਹਦਾਇਤ ਕੀਤੀ ਕਿ ਘਰ-ਘਰ ਜਾ ਕੇ ਕੀਤੇ ਗਏ ਸਰਵੇ ਤੋਂ ਤਿਆਰ ਰਿਪੋਰਟ ਅਨੁਸਾਰ ਅੰਗਹੀਣ ਵੋਟਰਾਂ ਦੀ ਕੈਟਾਗਿਰੀ ਦੇ ਆਧਾਰ ’ਤੇ ਵੋਟਰਾਂ ਦੀ ਸੂਚੀ ਤਿਆਰ ਕਰਨ, ਤਾਂ ਕਿ ਇਨਾਂ ਨੂੰ ਅਗਾਮੀ ਲੋਕ ਸਭਾ ਦੌਰਾਨ ਉਨਾਂ ਦੀ ਕੈਟਾਗਿਰੀ ਅਨੁਸਾਰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈ ਜਾ ਸਕਣ।
    ੳਨ੍ਹਾਂ ਸਮੂਹ ਬੀ.ਐਲ.ਓ ਅਤੇ ਸੁਪਰਵਾਈਜਰਾਂ ਨੂੰ ਕਿਹਾ ਕਿ ਜ਼ਿਲੇ ਵਿੱਚ ਯੋਗਤਾ ਮਿਤੀ 1 ਜਨਵਰੀ 2019 ਤੱਕ 18 ਸਾਲ ਦੀ ਉਮਰ ਜਾਂ ਉਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਵੋਟ ਬਣਾਉਣੀ ਯਕੀਨੀ ਬਣਾਈ ਜਾਵੇ।ਹੀਰਾ ਨੇ ਕਿਹਾ ਕਿ ਜ਼ਿਲੇ ਵਿੱਚ ਸਾਰੇ ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾੳੇੁਣੀਆਂ ਯਕੀਨੀ ਬਣਾਈਆਂ ਜਾਣਗੀਆਂ।ਉਹਨਾਂ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਚੱਲ ਫਿਰ ਨਹੀਂ ਸਕਦੇ ਉਹਨਾਂ ਦੀਆਂ ਵੋਟਾਂ ਬਣਾਉਣ ਲਈ ਸਬੰਧਿਤ ਬੀ.ਐਲ.ਓ. ਵਲੋਂ ਘਰ-ਘਰ ਜਾ ਕੇ ਵੋਟ ਫਾਰਮ ਭਰੇ ਜਾਣਗੇ ।
    ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ 1 ਜਨਵਰੀ 2019 ਨੂੰ 18 ਸਾਲ ਦਾ ਹੋ ਚੁੱਕਾ ਹੈ/ ਹੋ ਰਿਹਾ ਹੈ/ਇਸ ਤੋਂ ਵੱਧ ਉਮਰ ਦਾ ਹੈ ਤਾਂ ਉਹ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਕੇ ਸਬੰਧਤ ਬੀ.ਐਲ.ਓ/ ਚੋਣਕਾਰ ਰਜਿਸਟਰੇਸ਼ਨ ਦੇ ਦਫਤਰ ਜਾਂ ਡਾਕਖਾਨੇ ਵਿਖੇ ਜਮਾਂ ਕਰਵਾ ਸਕਦਾ ਹੈ ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply