Friday, March 13, 2026

ਖੱਟਰਾਂ ’ਚ ਰੋਡਾ ਕਾਈਨੋਰ ਦੀ ਗੱਡੀ ਨੇ ਧੂੜਾਂ ਪੁੱਟ ਹਾਸਲ ਕੀਤਾ ਪਹਿਲਾ ਸਥਾਨ

ਸ਼ਮਰਾਲਾ, 13 ਦਸੰਬਰ (ਪੰਜਾਬ ਪੋਸਟ -ਕੰਗ) – ਇੱਥੋਂ ਨਜਦੀਕੀ ਪਿੰਡ ਖੱਟਰਾਂ ਦੀ ਨੌਜਵਾਨ ਸਭਾ, ਕਲੱਬ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਨਗਰ PUNJ1312201816ਨਿਵਾਸੀਆਂ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਸੁੱਖਾ ਖੱਟਰਾਂ ਨੇ ਦੱਸਿਆ ਕਿ ਇਨ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਧਰਮਿੰਦਰ ਸਿੰਘ ਖੱਟਰਾਂ ਮੈਂਬਰ ਬਲਾਕ ਸੰਮਤੀ, ਸਰਪੰਚ ਸਤਵਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਨ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਵਿੱਚ ਰੋਡਾ ਕਾਈਨੌਰ ਦੀ ਗੱਡੀ ਨੇ 24.75 ਦਾ ਟਾਈਮ ਕੱਢ ਕੇ ਪਹਿਲਾ ਸਥਾਨ ਹਾਸਲ ਕੀਤਾ।ਦੂਜਾ ਸਥਾਨ ਸੰਦੀਪ ਸਿੰਘ ਬਹਿਲਪੁਰ, ਤੀਜਾ ਸਥਾਨ ਸੁੱਖਾ ਨਾਗਰਾ ਨੇ, ਚੌਥਾ ਸਥਾਨ ਬਿੱਟੂ ਛਪਾਰ ਦੇ ਬਲਦਾ ਦੀ ਜੋੜੀ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹਰਸ਼ ਮੂੰਡੀਆਂ ਨੇ ਪੰਜਵਾਂ, ਦਰਸ਼ਨ ਸਿੰਘ ਬੀਹਲਾ ਨੇ ਛੇਵਾਂ, ਕਰਨੈਲ ਸਿੰਘ ਢੈਪਈ ਨੇ ਸੱਤਵਾਂ, ਕੇਵਲ ਸਿੰਘ ਗੁੱਜਰਵਾਲ ਨੇ ਅੱਠਵਾਂ, ਸੁੱਖਪ੍ਰੀਤ ਸਿੰਘ ਜਰਗੜੀ ਨੇ ਨੌਵਾਂ ਸਥਾਨ, ਜੱਜੀ ਇਟਲੀ ਨੇ ਦਸਵਾਂ ਸਥਾਨ ਹਾਸਲ ਕੀਤਾ।
 ਇਸ ਮੌਕੇ ਬਤੌਰ ਮੁੱਖ ਮਹਿਮਾਨ ਪਰਮਿੰਦਰ ਸਿੰਘ ਡੂਮਛੇੜੀ, ਭਗਵਾਨ ਸਿੰਘ ਰੁਪਾਲੋਂ, ਨੰਬਰਦਾਰ ਧਰਮਿੰਦਰ ਸਿੰਘ ਖੱਟਰਾਂ, ਮਲਕੀਤ ਸਿੰਘ ਖੱਟਰਾਂ, ਸਰਪੰਚ ਸਤਵਿੰਦਰ ਸਿੰਘ, ਅਜਮੇਰ ਸਿੰਘ ਆਦਿ ਤੋਂ ਇਲਾਵਾ ਸਮਰਾਲਾ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੌੜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪ੍ਰਦੀਪ ਸਿੰਘ ਦੁਬਈ, ਸੁੱਖਾ ਪ੍ਰਧਾਨ, ਗੋਲਡੀ, ਸਿਮਰਨ, ਜੱਸੀ, ਹਰਦੀਪ ਸਿੰਘ, ਅਮਨੀ, ਕਿਰਨਦੀਪ ਸਿੰਘ, ਰਣਧੀਰ ਸਿੰਘ ਧੀਰਾ, ਮਨੀ, ਅਵਤਾਰ ਸਿੰਘ, ਹਰਦੀਪ ਸਿੰਘ ਇਟਲੀ, ਦਲਵੀਰ ਸਿੰਘ, ਬਲਕਾਰ ਸਿੰਘ, ਹਰਮਨਦੀਪ ਸਿੰਘ, ਕੁਲਵੀਰ ਸਿੰਘ ਤੋਂ ਇਲਾਵਾ ਹੋਰ ਵੀ ਨਗਰ ਨਿਵਾਸੀ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply