Monday, September 21, 2026

ਕਾਂਗਰਸੀ ਨੇਤਾ ਅਨੁਮਿਤ ਸੋਢੀ ਨੇ ਸੋਨੀਆ ਗਾਂਧੀ ਦੇ ਜਨਮ ਦਿਨ ’ਤੇ ਕੱਟਿਆ 71 ਕਿਲੋ ਦਾ ਕੇਕ

ਚੰਡੀਗੜ੍ਹ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਦੇਸ਼ ਦੇ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਭਾਰਤੀ ਰਾਸ਼ਟਰੀ ਕਾਂਗਰਸ PUNJ1312201818ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਨਮ ਦਿਨ ਮੌਕੇ 71 ਕਿਲੋ ਦਾ ਕੇਕ ਕੱਟ ਕੇ ਨੂੰ ਵਧਾਈ ਦਿੱਤੀ।ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਚ ਕਾਂਗਰਸੀ ਵਰਕਰਾਂ ਦੇ ਨਾਲ ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕੇਕ ਕੱਟਿਆ।ਜਿਕਰਯੋਗ ਹੈ ਕਿ ਸੋਨੀਆ ਗਾਂਧੀ ਦਾ ਜਨਮ ਦਿਨ ਪੂਰੇ ਦੇਸ਼ ’ਚ ਕਾਂਗਰਸੀ ਵਰਕਰਾਂ ਅਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਮਨਾਇਆ ਗਿਆ ਅਤੇ ਅਨੁਮਿਤ ਹੀਰਾ ਸੋਢੀ ਨੇ ਵੀ ਵਰਕਰਾਂ ਦੇ ਨਾਲ ਮਿਲ ਕੇਕ ਕੱਟਿਆ।ਇਸ ਪ੍ਰੋਗਰਾਮ ’ਚ ‘ਚੰਡੀਗੜ੍ਹ ਬਲਾਇੰਡ ਹੋਮ’ ਦੇ ਬੱਚਿਆਂ ਨੂੰ ਕੇਕ ਦੇ ਨਾਲ ਮਠਿਆਈ ਵੰਡੀ ਗਈ।
ਜਿਕਰਯੋਗ ਹੈ ਕਿ ਨੌਜਵਾਨਾਂ ਦੇ ਲਈ ਪ੍ਰੇਰਣਾਸਰੋਤ ਅਨੁਮਿਤ ਸਿੰਘ ਸੋਢੀ ਸਮੇਂ-ਸਮੇਂ ’ਤੇ ਕਈ ਪ੍ਰੇਰਕ ਗਤੀਵਿਧੀਆਂ ਆਯੋਜਿਤ ਕਰਦੇ ਰਹਿੰਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply