Thursday, August 27, 2026

ਪੂਰਨ ਚੰਦ ਵਡਾਲੀ ਵਲੋਂ ‘ਰੱਬ ਦੀ ਓਟ’ ਐਲਬਮ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਾਇਕ ਕੰਵਲ ਸਹੋਤਾ ਦੀ ਪਹਿਲੀ ਐਲਬਮ `ਅੱਖੀਆਂ `ਚ ਤੂੰ ਵਸਦਾ` ਦੀ ਸਫਲਤਾ ਮਗਰੋ PUNJ1412201803ਸਥਾਨਕ ਖੰਡਵਾਲਾ ਵਾਲਾ ਸਥਿਤ ਸੂਫੀ ਗਾਇਕ ਪੂਰਨ ਚੰਦ ਵਡਾਲੀ ਵੱਲੋ ਰਿਬਨ ਕੱਟ ਕੇ ਨਵੀ ਐਲਬਮ `ਰੱਬ ਦੀ ਓਟ` ਦਾ ਪੋਸਟਰ ਰਲੀਜ਼ ਕੀਤਾ।ਗਾਇਕ ਕੰਵਲ ਸਹੋਤਾ ਨੇ ਦੱਸਿਆ ਕਿ ਉਸ ਦੀ  ਐਲਬਮ `ਰੱਬ ਦੀ ਓੁਟ` ਜਿਸ ਦਾ ਮਿਊਜ਼ਕ ਕੇ.ਐਸ ਮੁੁੰਦਰੀ ਤੇ ਸੁਮੀਮ ਕਮਲ ਸਿੰਘ ਨੇ ਦਿੱਤਾ ਹੈ ਤੇ ਵੀਡੀਓ ਡਾਇਰੈਕਟਰ ਜਤਿੰਦਰ ਜੀਤੂ ਹਨ ਅਤੇ ਗੀਤ ਦੀਪ ਗਿੱਲ ਦੁਆਰਾ ਲਿਖਿਆ ਗਿਆ ਹੈ।ਇਸ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।ਕੰਵਲ ਸਹੋਤਾ ਨੇ ਕਿਹਾ ਕਿ ਉਹ ਭਵਿੱਖ ਵਿਚ ਹਮੇਸ਼ਾਂ ਸਾਫ-ਸੁਥਰੀ ਗਾਇਕੀ ਨੂੰ ਹੀ ਪਹਿਲ ਦੇਵੇਗਾ, ਜੋ ਪਰਿਵਾਰ `ਚ ਬੈਠ ਕੇ ਸੁਨਣਯੋਗ ਹੋਵੇ।
ਇਸ ਮੌਕੇ ਦਿਲਬਾਗ ਸਿੰਘ, ਜਗੀਰ ਸਿੰਘ, ਸਰਬਜੀਤ ਸਿੰਘ ਸ਼ੱਬਾ, ਮੋਹਨ ਸਿੰਘ ਮਠਾੜੂ, ਸੁਖਵੰਤ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਰਜੀਵ ਕੁਮਾਰ, ਟਿੰਕੂ, ਬਿੱਲਾ, ਗੁਰਮੇਜ ਸਿੰਘ, ਦੀਪਕ ਕੁਮਾਰ ਆਦਿ ਹਾਜਰ ਸਨ।
 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply