ਜੰਡਿਆਲਾ ਗੁਰ, 29 ਅਗਸਤ (ਹਰਿੰਦਰਪਾਲ ਸਿੰਘ) – ਪੁਲਿਸ ਜਿਲ੍ਹਾ ਦਿਹਾਤੀ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਏ ਜਾ ਰਹੇ ਮੁਹਿੰਮ ਦੇ ਤਹਿਤ ਨਾਰਕੋਟਿਕਸ਼ ਸੈਲ ਇੰਚਾਰਜ ਰਵੇਲ ਸਿੰਘ ਭੈੜੇ ਅਨਸਰਾਂ ਦੀ ਤਲਾਸ ਵਿੱਚ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਕਰ ਰਹੇ ਸਨ ਤਾਂ ਉਹਨਾਂ ਨੂੰ ਪਿੰਡ ਬੁੱਤ ਦੇ ਨਜਦੀਕ ਇੱਕ ਵਿਅਕਤੀ ਆਉਂਦਿਆਂ ਦਿਖਾਈ ਦਿੱਤਾ, ਜਿਸ ਨੂੰ ਉਨਾਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀੁ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਉਸ ਨੂੰ ਪਕੜ ਲਿਆ।ਜਿਸ ਦੀ ਤਲਾਸੀ ਦੌਰਾਨ ਉਸਤੋਂ 3800 ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆਂ ।ਰਵੇਲ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਝੋਲਾ ਛਾਪ ਡਾਕਟਰ ਦੀ ਆੜ ਵਿੱਚ ਨਸ਼ੀਲੀ ਗੋਲੀਆਂ ਦੀ ਵਿਕਰੀ ਕਰਦਾ ਸੀ।ਇਸ ਦੇ ਖਿਲਾਫ ਪੁਲਿਸ ਥਾਣਾ ਜੰਡਿਆਲਾ ਵਿਖੇ ਐਨ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media