Tuesday, September 22, 2026

ਅੱਗਰਵਾਲ ਵੂਮੈਨ ਸਭਾ ਵੱਲੋਂ ਜੱਜ ਬਣੀ ਸਿੰਪਾ ਮਿੱਤਲ ਦਾ ਸਨਮਾਨ

ਧੂਰੀ, 15 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੂਮੈਨ ਸਭਾ ਧੂਰੀ ਵੱਲੋਂ ਪੂਜਾ ਜਿੰਦਲ ਦੀ ਅਗਵਾਈ ਵਿੱਚ ਧੂਰੀ ਸ਼ਹਿਰ ਦੀ ਜੰਮਪਲ ਅਤੇ ਜੱਜ PUNJ1512201810ਬਣੀ ਸਿੰਪਾ ਮਿੱਤਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੂਜਾ ਜਿੰਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੰਪਾ ਮਿੱਤਲ ਦੀ ਇਸ ਪ੍ਰਾਪਤੀ ਨੇ ਇਲਾਕੇ ਦਾ ਨਾਂ ਰੋਸ਼ਨ ਕਰਦਿਆਂ ਇਹ ਸਿੱਧ ਕਰ ਦਿੱਤਾ ਹੈ ਕਿ ਧੀਆਂ ਵੀ ਮਾਪਿਆਂ ਦਾ ਨਾਂ ਰੋਸ਼ਨ ਕਰ ਸਕਦੀਆਂ ਹਨ।ਉਹਨਾਂ ਕਿਹਾ ਕਿ ਧੀਂਆਂ ਨੂੰ ਕੁੱਖ ਵਿੱਚ ਕਤਲ ਕਰਵਾਉਣ ਵਾਲੇ ਲੋਕਾਂ ਨੂੰ ਆਪਣੀ ਸੋਚ ਬਦਲ ਕੇ ਇਸ ਸਮਾਜਿਕ ਕੁਰੀਤੀ ਨੂੰ ਖਤਮ ਕਰਦਿਆਂ ਧੀਂਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਦੇਣਾ ਚਾਹੀਦਾ ਹੈ।ਇਸ ਮੌਕੇ ਰਾਖੀ, ਅੰਜੂ ਅਤੇ ਰੀਟਾ ਆਦਿ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply