ਜੁਇੰਟ ਰਜਿਸਟਰਾਰ ਜਨਮ ਤੇ ਮੌਤ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡਾਇਰੈਕਟਰ ਜਨਗਣਨਾ ਪੰਜਾਬ ਕਮ ਜੁਇੰਟ ਰਜਿਸਟਰਾਰ ਜਨਮ ਤੇ ਮੌਤ ਭਾਰਤ
ਸਰਕਾਰ ਅਭਿਸ਼ੇਕ ਜੈਨ (ਆਈ.ਏ.ਐਸ) ਨੇ ਸਿਵਲ ਹਸਪਤਾਲ ਤੇ ਸਿਵਲ ਸਰਜਨ ਦਫਤਰ ਵਿਚ ਹੁੰਦੀ ਜਨਮ ਤੇ ਮੌਤ ਰਜਿਸਟਰੇਸ਼ਨ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਹਰੇਕ ਜਨਮ ਤੇ ਮੌਤ ਦਰਜ ਕਰਨੀ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਅਤੇ ਇਸ ਡਾਟੇ ਨਾਲ ਹੀ ਦੇਸ਼ ਵਿਚ ਸਿਹਤ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ।
ਉਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਹਸਪਤਾਲ ਵਿਚ ਜਨਮ ਜਾਂ ਮੌਤ ਹੋਣ ’ਤੇ ਤੁਰੰਤ ਉਸ ਦੇ ਪਰਿਵਾਰ ਨੂੰ ਮੌਕੇ ’ਤੇ ਸਰਟੀਫਿਕੇਟ ਦਿੱਤਾ ਜਾਵੇ ਅਤੇ ਇਸ ਵਿਚ ਕਿਸੇ ਤਰਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਹਰੇਕ ਵਿਅਕਤੀ, ਹਸਤਪਾਲ, ਅਦਾਰੇ ਅਤੇ ਸੰਸਥਾ ਲਈ ਜਨਮ ਤੇ ਮੌਤ ਦਰ ਦਰਜ ਕਰਵਾਉਣੀ ਕਾਨੂੰਨ ਅਨੁਸਾਰ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ’ਤੇ ਉਸ ਵਿਅਕਤੀ ਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।ਜੈਨ ਨੇ ਦੱਸਿਆ ਕਿ ਘਰ ਦੇ ਮਾਲਕ, ਸਰਕਾਰੀ ਤੇ ਨਿੱਜੀ ਹਸਪਤਾਲ ਦੇ ਇੰਚਾਰਜ, ਹੋਸਟਲ ਤੇ ਹੋਟਲ ਦੇ ਮੈਨੇਜਰ, ਪਿੰਡ ਦੇ ਨੰਬਰਦਾਰ ਆਦਿ ਦੀ ਕਾਨੂੰਨ ਅਨੁਸਾਰ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਕਾਰੀ ਖੇਤਰ ਵਿਚ ਹੁੰਦੇ ਹਰੇਕ ਜਨਮ ਤੇ ਮੌਤ ਨੂੰ ਦਰਜ ਕਰਵਾਉਣ।
ਜਨਮ ਸਰਟੀਫਿਕੇਟ ਵਿਚ ਬੱਚੇ ਦਾ ਨਾਮ ਬਦਲਣ ਜਾਂ ਸੋਧਣ ਬਾਬਤ ਬੋਲਦੇ ਜੈਨ ਨੇ ਕਿਹਾ ਕਿ ਨਾਮ ਵਿਚ ਸੋਧ ਅਕਸਰ ਉਰਫ਼ ਕਰਕੇ ਕਰ ਦਿੱਤੀ ਜਾਂਦੀ ਹੈ, ਪਰ ਪਾਸਪੋਰਟ ਜਾਂ ਕਈ ਹੋਰ ਲੋੜਾਂ ਵਿਚ ਉਰਫ਼ ਨਹੀਂਂ ਚੱਲਦਾ। ਇਸ ਲਈ ਜ਼ਰੂਰੀ ਹੈ ਕਿ ਸਬੰਧਤ ਰਜਿਸਟਰਾਰ ਆਪਣੀ ਸੰਤਸ਼ੁਟੀ, ਜਿਸ ਵਿਚ ਅਖਬਾਰਾਂ ਦੇ ਇਸ਼ਤਹਾਰ, ਗਵਾਹੀ, ਹਲਫੀਆ ਬਿਆਨ ਆਦਿ ਹੋ ਸਕਦੇ ਹਨ, ਤੋਂ ਕਰਕੇ ਸਰਟੀਫਿਕੇਟ ਉਪਰ ਨਾਮ ਦੀ ਸੋਧ ਕਰ ਸਕਦਾ ਹੈ।
ਸਿਵਲ ਹਸਪਤਾਲ ਦਾ ਰਿਕਾਰਡ ਬਾਬਤ ਬੋਲਦੇ ਉਨਾਂ ਦੱਸਿਆ ਕਿ ਸਾਰੇ ਹਸਪਤਾਲਾਂ ਵਾਂਗ ਇੰਨਾ ਦਾ ਰਿਕਾਰਡ ਵੀ ਕੰਪਿੳੂਟਰੀਕ੍ਰਿਤ ਹੋ ਚੁੱਕਾ ਹੈ ਅਤੇ ਅੱਜ ਤੱਕ ਹਸਪਤਾਲ ਵਿਚ ਜਨਵਰੀ 2018 ਤੋਂ ਲੈ ਕੇ 2303 ਜਨਮ ਹੋਏ ਹਨ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ ਹਨ।ਉਨਾਂ ਨਾਲ ਇਸ ਮੌਕੇ ਸਿਵਲ ਸਰਜਨ ਸ੍ਰੀ ਹਰਦੀਪ ਸਿੰਘ ਘਈ, ਅੇਸ.ਅੇਮ.ਓ ਡਾ. ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media