ਭੀਖੀ/ਮਾਨਸਾ, 17 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਂਸਲ ਮਾਨਸਾ ਵਲੋਂ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਆਨਲਾਈਨ ਪ੍ਰਣਾਲੀ ਰਾਹੀਂ ਪਾਸ ਕਰਨ ਦੀ ਸ਼ੁਰੂਆਤ ਕੀਤੀ ਗਈ। ਆਨਲਾਈਨ ਨਕਸ਼ਾ ਪਾਸ ਕਰਨ ਦੇ ਇਸ ਕੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਇਕ ਨਕਸ਼ਾ ਆਨਲਾਈਨ ਦਰਜ ਕਰਕੇ ਕੀਤੀ ਗਈ।ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਕਸ਼ੇ ਮੈਨੂਅਲ ਪ੍ਰਣਾਲੀ ਰਾਹੀਂ ਪਾਸ ਕੀਤੇ ਜਾਂਦੇ ਸਨ।ਇਸ ਕੰਮ ਨੂੰ ਬਹੁਤ ਹੀ ਘੱਟ ਸਮੇਂ `ਚ ਮਾਨਸਾ ਨਗਰ ਕੌਂਸਲ ਦੇ ਮਿਊਂਸਪਲ ਇੰਜੀਨਿਅਰ ਅਵਤਾਰ ਸਿੰਘ ਨੱਤ ਨੇ ਆਪਣੀ ਅਗਵਾਈ ਹੇਠ ਨੇਪਰੇ ਚੜ੍ਹਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਨੱਤ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਨਕਸ਼ੇ ਪਾਸ ਕਰਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ।ਉਨ੍ਹਾਂ ਦੱਸਿਆ ਕਿ ਇਸ ਪਕ੍ਰਿਆ ਤਹਿਤ ਬਿਨੈਕਾਰ ਵਲੋਂ ਆਪਣੇ ਦਸਤਾਵੇਜ਼ ਸਮੇਤ ਨਕਸ਼ਾ ਆਰਕੀਟੈਕਟ ਕੋਲ ਅਪਲਾਈ ਕੀਤਾ ਜਾਵੇਗਾ ਅਤੇ ਇਸ ਉਪਰੰਤ ਆਰਕੀਟੈਕਟ ਵਲੋਂ ਨਕਸ਼ਾ ਬਿਲਡਿੰਗ ਬਾਈਲਾਜ਼ ਅਨੁਸਾਰ ਤਿਆਰ ਕਰਕੇ ਸਕਰੂਟਨੀ ਇੰਜਨ ਸਾਫ਼ਟਵੇਅਰ `ਤੇ ਪਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਕਸ਼ੇ ਦੀ ਸਕਰੂਟਨੀ ਹੋਣ ਉਪਰੰਤ ਨਕਸ਼ਾ ਨਗਰ ਕੌਂਸਲ ਦੇ ਅਕਾਊਂਟ ਵਿੱਚ ਆ ਜਾਵੇਗਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਨਕਸ਼ੇ ਅਤੇ ਫੀਸਾਂ ਚੈਕ ਕਰਨ ਉਪਰੰਤ ਆਨਲਾਈਨ ਹੀ ਪਾਸ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਨਕਸ਼ੇ ਨਾਲ ਸਬੰਧਤ ਫੀਸਾਂ ਵੀ ਆਨਲਾਈਨ ਹੀ ਜਮ੍ਹਾ ਕਰਵਾਈਆਂ ਜਾਣਗੀਆਂ।ਪਾਸ ਹੋਏ ਨਕਸ਼ੇ ਦਾ ਪ੍ਰਿੰਟ ਵੀ ਬਿਨੈਕਾਰ ਆਨਲਾਈਨ ਹੀ ਕੱਢ ਸਕਦਾ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਨਦੀਪ ਸਿੰਘ, ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ, ਮਿਊਂਸਪਲ ਇੰਜੀਨਿਅਰ ਅਵਤਾਰ ਸਿੰਘ ਨੱਤ, ਜੂਨੀਅਰ ਇੰਜੀਨਿਅਰ ਮੇਜਰ ਸਿੰਘ, ਸੁਨੀਲ ਕੁਮਾਰ ਅਤੇ ਮੁਨੀਸ਼ ਜਿੰਦਲ ਮੌਜ਼ੂਦ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media