ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਦੇਸ਼ ਦੇ ਲੋਕਾਂ ਨੂੰ ਬਹੁਤ ਜ਼ਹੀਨ ਕਿਸਮ ਦੀਆਂ ਫ਼ਿਲਮਾਂ ਬਣਾ ਕੇ ਦੇਣ ਵਾਲੀ ਵਿਸ਼ਵ ਪ੍ਰਸਿੱਧ ਐਕਟਰ ਨੰਦਿਤਾ ਦਾਸ ਵਲੋਂ ਪੰਜਾਬੀ ਲੇਖਕ ਤੇ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ `ਤੇ ਫਿਲਮ ‘ਮੰਟੋਂ’ ਨੂੰ ਪਾਕਿਸਤਾਨ ਵਿੱਚ ਰਲੀਜ਼ ਨਾ ਕਰਨ ਦੇਣ `ਤੇ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਕਲਾ ਦੀ ਅਜ਼ਾਦੀ ਨੂੰ ਹਰ ਹਾਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਤੇ ਇਸ ਨੂੰ ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਵਿੱਚ ਸੀਮਤ ਨਹੀਂ ਕਰਨਾ ਚਾਹੀਦਾ।
ਇਹ ਵਿਚਾਰ ਕਈ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੇ ਆਗੂ ਪ੍ਰਸਿੱਧ ਨਾਟਕਕਾਰ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਪ੍ਰੋ. ਸੁਰਜੀਤ ਜੱਜ, ਗੁਰਬਾਜ ਸਿੰਘ ਛੀਨਾ, ਡਾ. ਸੁਖਦੇਵ ਸਿੰਘ ਸੇਖੋਂ, ਕਮਲ ਗਿੱਲ, ਲੋਕ ਗਾਇਕਾ ਗੁਰਮੀਤ ਬਾਵਾ, ਪ੍ਰਸਿੱਧ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਦਰਿਆ, ਡਾ. ਸੁਖਦੇਵ ਸਿੰਘ ਖੈਹਰਾ, ਆਦਿ ਨੇ ਕਿਹਾ ਕਿ ਮੰਟੋ ਸਾਡੇ ਪੰਜਾਬੀ ਦੇ ਪੂਰੀ ਦੁਨੀਆਂ ਵਿੱ ਵੱਸਣ ਵਾਲਿਆਂ ਦੇ ਸਾਂਝੇ ਲੇਖਕ ਸਨ। ਜਿਹਨਾਂ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ।ਸੋ ਪਾਕਿਸਤਾਨ ਦੀ ਸਰਕਾਰ ਨੂੰ ਵੀ ਲੇਖਕ ਦੀ ਜੀਵਨੀ ਤੇ ਬਣੀ ਫਿਲਮ ਤੇ ਪਾਬੰਦੀ ਨਹੀਂ ਲਗਾਉਣੀ ਚਾਹੀਦੀ, ਸਗੋਂ ਤੁਰੰਤ ਰਲੀਜ਼ ਕਰਨ ਦੀ ਆਗਿਆਂ ਦੇਣੀ ਚਾਹੀਦੀ ਹੈ।ਤਾਂ ਕਿ ਕਲਾ ਦੀ ਇਸ ਵਿਧਾ ਨਾਲ ਦੋਹੀ ਪਾਸੇ ਵੱਸਦੇ ਆਵਾਮ ਦਰਮਿਆਨ ਸਾਂਝ ਹੋਰ ਵਧ ਸਕੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media