Wednesday, September 23, 2026

ਸੱਜਣ ਕੁਮਾਰ ਦੀ ਸਜ਼ਾ ਨਾਲ 34 ਸਾਲਾਂ ਬਾਅਦ `84 ਸਿੱਖ ਕਤਲੇਆਮ ਪੀੜਤਾਂ ਨੂੰ ਮਿਲਿਆ ਇਨਸਾਫ਼ -ਛੀਨਾ

Rajinder Mohan Singh Chhinaਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਦਿੱਲੀ ਦੀ ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਉਨ੍ਹਾਂ ਕਿਹਾ ਕਿ ਇਹ ਪਿਛਲੇ 34 ਸਾਲਾਂ ਤੋਂ ਬਾਅਦ ਆਏ ਇਸ ਫ਼ੈਸਲੇ ਨਾਲ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਆਖ਼ਿਰ ਹੁਣ ਇਨਸਾਫ਼ ਹਾਸਲ ਹੋਇਆ ਹੈ।
ਛੀਨਾ ਨੇ ਕਿਹਾ ਕਿ ਐਨ.ਡੀ.ਏ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕੀਤਾ ਸੀ ਅਤੇ ਸਿੱਖ ਕਤਲੇਆਮ ਸਬੰਧੀ ਕੇਸ ਦੀ ਮੁੜ ਜਾਂਚ ਕੀਤੀ ਗਈ ਸੀ, ਜਿਸ ਕਾਰਨ ਹੀ ਅਦਾਲਤੀ ਫ਼ੈਸਲੇ ਨਾਲ ਇਨਸਾਫ਼ ਮਿਲਿਆ ਹੈ।ਉਨ੍ਹਾਂ ਕਿਹਾ ਕਿ ਲੰਬਾ ਸਮਾਂ ਕਾਂਗਰਸ ਸੱਤਾ ’ਚ ਰਹੀ ਹੈ ਅਤੇ ਜਿਨ੍ਹਾਂ ਕਦੇ ਵੀ ਸਿੱਖਾਂ ਨੂੰ ਇਨਸਾਫ਼ ਸਬੰਧੀ ਆਪਣੀ ਜਿੰਮੇਵਾਰੀ ਨਿਭਾਉਂਦਿਆ ਸਹੀ ਜਾਂਚ ਨਹੀਂ ਕੀਤੀ।ਉਨਾਂ ਨੇ ਇਸ ਉਮੀਦ ਜਤਾਈ ਕਿ ਹਮਲਿਆਂ ’ਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਜਲਦੀ ਹੀ ਉਨ੍ਹਾਂ ਦੇ ਭਿਆਨਕ ਅਤੇ ਘਿਨੌਣੇ ਕੰਮਾਂ ਲਈ ਮਾਣਯੋਗ ਅਦਾਲਤ ਜਲਦ ਫ਼ੈਸਲਾ ਸੁਣਾਏਗੀ, ਜਿਸ ਨਾਲ ਲੰਮੇਂ ਸਮੇਂ ਤੋਂ ਇਨਸਾਫ਼ ਲਈ ਜਦੋਂਜਹਿਦ ਕਰ ਰਹੇ ਕਤਲੇਆਮ ਦੇ ਪੀੜਤਾਂ ਦੇ ਮਨਾਂ ਨੂੰ ਸਕੂਨ ਮਿਲੇਗਾ। 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply