ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਗਰਾਂਦ ਦੇ ਦਿਹਾੜੇ ਤੇ ਲਾਂਘੇ ਨੂੰ ਸਮਰਪਿਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ 26 ਅਤੇ 28 ਨਵੰਬਰ ਨੂੰ ਕਰਮਵਾਰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਹੋਣ ਦੇ ਕਲ੍ਹ ਸ਼ੁਕਰਾਨੇ ਵਜੋਂ ਧੁੱਸੀ ਬੰਨ (ਸਰਹੱਦ) `ਤੇ ਜਪੁਜੀ ਸਾਹਿਬ ਦੇ ਪਾਠ ਕੀਤੇ।
ਪਾਠ ਉਪਰੰਤ ਅਰਦਾਸ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਕਿਵੇ ਉਹਨਾਂ ਨੇ ਚਮਤਕਾਰ ਕਰਕੇ ਲਾਂਘੇ ਦੇ ਹੁਕਮ ਜਾਰੀ ਕਰਵਾਏ ਨੇ, ਕਿਉਕਿ ਸਰਕਾਰਾਂ ਦਾ ਨਜਰੀਆ ਪਿਛਲੇ 18 ਸਾਲਾਂ ਤੋਂ ਸੁਹਿਰਦ ਨਹੀ ਸੀ। ਅਰਦਾਸ, ਜਿਸ ਵਿਚ ਤਕਰੀਬਨ 150 ਜੀਆਂ ਨੇ ਸ਼ਿਰਕਤ ਕੀਤੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਅਸੀਸਾਂ ਦਿਤੀਆਂ ਗਈਆਂ।ਲਾਂਘਾ ਅੰਦੋਲਨ ਦੀ ਫਤਹਿ ਹੋਣ ਤੇ ਸਮੁਚੇ ਪੰਜਾਬੀ ਜਗਤ ਨੂੰ ਲੱਖ ਲੱਖ ਵਧਾਈ ਦਿਤੀ ਗਈ। 
ਉਨਾਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੇਈ ਅਤੇ ਰਾਵੀ ਤੇ ਜਲਦੀ ਤੋਂ ਜਲਦੀ ਆਰਜ਼ੀ ਪੁਲ ਬਣਾ ਪਿਛਲੇ 71 ਸਾਲਾਂ ਤੋਂ ਵਿਛੜੇ ਅਸਥਾਨ ਦੇ ਕੇ ਸੰਗਤਾਂ ਨੂੰ ਦਰਸ਼ਨ ਕਰਵਾਵੇ।
ਅਰਦਾਸ ਵਿਚ ਸਬੱਬੀ ਪ੍ਰਸਿਧ ਲਿਖਾਰੀ ਪ੍ਰਕਾਸ਼ ਸਿੰਘ ਭੱਟੀ ਉਰਫ ਹੁਸਨਲ ਚਰਾਗ ਵੀ ਹਾਜਰ ਹੋ ਗਏ।ਜਿੰਨਾਂ ਨੇ 2004 ਵਿਚ ਕਿਤਾਬਚਾ ਲਿਖ ਕੇ ਸੰਗਤਾਂ ਨੂੰ ਬਗਾਨੇ ਮੁਲਕਾਂ ਵਿਚ ਧਾਰਮਿਕ ਸਥਾਨਾਂ ਲਈ ਕੀ ਕੀ ਪ੍ਰੰਪਰਾਵਾਂ ਤੇ ਕਾਨੂੰਨ ਹਨ ਬਾਰੇ ਸੇਧ ਦਿੱਤੀ ਸੀ।ਅਰਦਾਸ ਮੌਕੇ ਜ਼ਜ਼ਬਾਤੀ ਹੋਈਆ ਸੰਗਤਾਂ ਨੇ ਫਿਰ ਭੱਟੀ ਲਈ ਜੈਕਾਰੇ ਛੱਡੇ ਤੇ ।ਸਰੋਪੇ ਪਾ ਕੇ ਭੱਟੀ ਦਾ ਸਤਿਕਾਰ ਕੀਤਾ ਗਿਆ।
ਵਜੀਰ ਸਿੰਘ ਮੂਧਲ ਨੇ ਸੰਗਤਾਂ ਨੂੰ `ਜੀ ਆਇਆਂ` ਕਿਹਾ ਤੇ ਉਨਾਂ ਦੀ ਸੇਵਾ ਕੀਤੀ।ਗੁਰਾਇਆ ਨੇ ਦੱਸਿਆ ਕਿ ਲਾਂਘੇ ਦਾ ਐਲਾਨ ਹੋਣ ਉਪਰੰਤ ਸਰਹੱਦ `ਤੇ ਸੰਗਤਾਂ ਦਾ ਹਰ ਵੇਲੇ ਮੇਲਾ ਲੱਗਣ ਲੱਗਾ ਹੈ।
ਜਪੁਜੀ ਪਾਠ ਅਤੇ ਅਰਦਾਸ ਵਿਚ ਸੈਕੜੇ ਸੰਗਤਾਂ ਤੋਂ ਇਲਾਵਾ ਸਰਬਜੀਤ ਸਿੰਘ ਕਲਸੀ, ਭਜਨ ਸਿੰਘ ਰੋਡਵੇਜ, ਮਨੋਹਰ ਸਿੰਘ ਕਲਸੀ, ਰਾਜ ਸਿੰਘ ਅਤੇ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ (ਕ.ਕ.ਕ) ਦੇ ਮੈਂਬਰ ਰਘਬੀਰ ਸਿੰਘ, ਰਜਿੰਦਰ ਸਿੰਘ ਪੰਡੋਰੀ, ਗੁਰਮੇਜ ਸਿੰਘ ਉਬੋਕੇ, ਸਾਬਕਾ ਡੀ.ਐਸ.ਪੀ ਕਰਤਾਰ ਸਿੰਘ ਬਹਾਦਰ ਹੁਸੈਨ ਵੀ ਹਾਜਰ ਸਨ।ਜਥੇ ਨੇ ਐਲਾਨ ਕੀਤਾ ਕਿ ਉਨਾਂ ਦੀ ਅਰਦਾਸਾਂ ਉਨਾਂ ਚਿਰ ਜਾਰੀ ਰਹਿਣਗੀਆਂ ਜਿੰਨਾਂ ਚਿਰ ਲਾਂਘਾ ਖੁੱਲ ਨਹੀ ਜਾਂਦਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media