Saturday, May 2, 2026

‘ਲੇਖ ਨਹੀਂ ਜਾਣੇ ਨਾਲ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਕੈਨੇਡਾ ਵਿੱਚ ਰਹਿੰਦੇ ਪਰਵਾਸੀਆਂ ਦੇ ਅੰਦਰਲੇ ਸੱਚ ਦੀ ਬਾਤ ਪਾਉਂਦੀ ਬਲਜੀਤ ਰੰਧਾਵਾ ਦੀ PUNJ1912201808ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਲੋਕ ਅਰਪਨ ਤੇ ਗੋਸ਼ਟੀ ਸਮਾਰੋਹ ਸਥਾਨਕ ਵਿਰਸਾ ਵਿਹਾਰ ਵਿਖੇ ਹੋਇਆ। ਵਿਰਸਾ ਵਿਹਾਰ ਸੋਸਾਇਟੀ ਅੰਮ੍ਰਿਤਸਰ ਵੱਲੋਂ ਪੰਜਾਬੀ ਸਾਹਿਤ ਸਭਾ ਚੌਗਾਵਾਂ ਅਤੇ ‘ਹੈਟਸ-ਅੱਪ’ ਟੋਰਾਂਟੋ ਦੇ ਸਹਿਯੋਗ ਨਾਲ ਕਰਵਾਏ ਉਕਤ ਸਮਾਗਮ ਦੀ ਪ੍ਰਧਾਨਗੀ ਡਾ. ਸੁਖਦੇਵ ਖਹਿਰਾ, ਕੇਵਲ ਧਾਲੀਵਾਲ, ਡਾ. ਦਰਿਆ, ਡਾ. ਦਰਸ਼ਨ ਸੋਹੀ, ਡਾ. ਭੁਪਿੰਦਰ ਸਿੰਘ ਮੱਟੂ, ਡਾ. ਹੀਰਾ ਰੰਧਾਵਾ ਨੇ ਸਾਂਝੇ ਤੌਰ `ਤੇ ਕੀਤੀ। ਅਦੀਬਾਂ ਤੇ ਕਲਾਕਾਰਾਂ ਨੂੰ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪੁਸਤਕ ਨਾਲ ਜਾਣ-ਪਛਾਣ ਕਰਵਾਈ। ਉਹਨਾਂ ਨੇ ਕਿਹਾ ਕਿ ਉਸ ਨੇ ਪੂਰੀ ਕਿਤਾਬ ਦਾ ਅੱਖ਼ਰ ਅੱਖ਼ਰ ਪੜਿਆ ਹੈ ਜਿਸ ਤੋਂ ਕੈਨੇਡਾ ਵਰਗੇ ਵਿਸ਼ਾਲ ਮੁਲਕ ਦੇ ਹਰ ਇੱਕ ਪੱਖ ਤੋਂ ਜਾਣਕਾਰੀ ਦੇ ਨਾਲ ਨਾਲ ਇੰਜ ਲੱਗਦਾ ਹੈ ਜਿਵੇਂ ਕੈਨੇਡਾ ਵਿੱਚ ਹੀ ਘੁੰਮ ਰਹੇ ਹੋਈਏ। ਡਾ. ਦਰਿਆ ਨੇ ਆਪਣਾ ਪਰਚਾ ਪੇਸ਼ ਕਰਦਿਆਂ ਕਿਹਾ ਕਿ ਬਲਜੀਤ ਰੰਧਾਵਾ ਨੇ ਆਪਣੀ ਪਲੇਠੀ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਵਿੱਚ ਕੈਨੇਡੀਅਨ ਜਿ਼ੰਦਗੀ ਦੇ ਹਰੇਕ ਪੱਖ ਦਾ ਯਥਾਰਤਕ ਚਿਤਰਨ ਬੜੀ ਬਾਰੀਕੀ ਨਾਲ ਕੀਤਾ ਹੈ।ਉਹਨਾਂ ਕਿਹਾ ਕਿ ਹਰੇਕ ਵਿਸ਼ੇ ਨੂੰ ਗਹਿਰਾਈ ਨਾਲ ਛੋਹੇ ਜਾਣ ਕਰਕੇ ਇਹ ਪੁਸਤਕ ਪੰਜਾਬੀ ਵਾਰਤਕ ਵਿੱਚ ਨਿਵੇਕਲਾ ਸਥਾਨ ਬਣਾਉਣ ਦੇ ਸਮਰੱਥ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੋਜ ਕਾਰਜ ਦੇ ਵਿਦਿਆਰਥੀਆਂ ਡਾ. ਸਤਿੰਦਰਜੀਤ ਸਿੰਘ, ਪ੍ਰੋ. ਅਸ਼ੋਕ ਭਗਤ ਅਤੇ ਡਾ. ਰਜਨੀ ਆਦਿ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਪਰਚੇ ਪੜੇ ਗਏ।ਉਹਨਾਂ ਕਿਹਾ ਕਿ ਇਹ ਪੁਸਤਕ ਬਲਜੀਤ ਵੱਲੋਂ ਨਾਰੀਵਾਦੀ ਦ੍ਰਿਸ਼ਟੀਕੋਣ ਦੇ ਪੱਖ ਤੋਂ ਸਿਰਜੀ ਗਈ ਹੈ।ਹਰਮੀਤ ਆਰਟਿਸਟ ਵਲੋਂ ਪੁਸਤਕ ਦੇ ਟਾਈਟਲ ਡਿਜ਼ਾਇਨ ਵਿੱਚੋਂ ਕੈਨੇਡੀਅਨ ਸਭਿਆਚਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।
          ਸਮਾਗਮ ਨੂੰ ਹੋਰਾਂ ਤੋਂ ਬਿਨਾਂ ਅੱਖਰ ਦੇ ਸੰਪਾਦਕ ਵਿਸ਼ਾਲ, ਭੁਪਿੰਦਰ ਸੰਧੂ, ਡਾ. ਮੱਟੂ, ਹਰਜੀਤ ਬੇਦੀ, ਡਾ. ਵਿਕਰਮਜੀਤ, ਡਾ. ਦਰਸ਼ਨ ਸੋਹੀ ਆਦਿ ਨੇ ਵੀ ਸੰਬੋਧਨ ਕੀਤਾ।ਆਪਣੇ ਪ੍ਰਧਾਨਗੀ ਭਾਸ਼਼ਨ ਵਿੱਚ ਡਾ. ਸੁਖਦੇਵ ਸਿੰਘ ਖਹਿਰਾ ਨੇ ਕੈਨੇਡੀਅਨ ਭਾਈਚਾਰੇ ਵਿੱਚ ਪੰਜਾਬੀਆਂ ਦੀ ਭੂਮਿਕਾ ਬਾਰੇ ਗੱਲ ਕਰਦੀ ਇਸ ਨਿਵੇਕਲੀ ਪੁਸਤਕ ਦਾ ਸਵਾਗਤ ਕੀਤਾ।ਸਮਾਗਮ ਵਿੱਚ ਪਹੁੰਚੇ ਸਾਰੇ ਅਦੀਬਾਂ ਦਾ ਧੰਨਵਾਦ ਕਰਦਿਆਂ ਕਿਤਾਬ ਦੇ ਸੰਪਾਦਕ ਡਾ. ਹੀਰਾ ਰੰਧਾਵਾ ਨੇ ਕਿਹਾ ਪੰਜਾਬੀ ਡਾਇਸਪੋਰਾ ਦੇ ਨਾਲ ਨਾਲ ਇਸ ਪੁਸਤਕ ਵਿੱਚ ਵਿਦਵਾਨਾਂ ਦੇ ਪੰਜਾਬ ਵਿੱਚੋਂ ਬਰੇਨ ਡਰੇਨ ਦੇ ਫਿਕਰ ਵਜੋਂ ਜਾਣੇ ਜਾਂਦੇ ਕੈਨੇਡਾ ਵਿੱਚ ਪਹੁੰਚੇ ਪੜ੍ਹਾਕੂਆਂ ਦੀ ਤਸਵੀਰ ਬੜੀ ਸੰਜ਼ੀਦਗੀ ਨਾਲ ਖਿੱਚੀ ਗਈ ਹੈ।
ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਗੁਰਬਾਜ਼ ਛੀਨਾ, ਰਮੇਸ਼ ਯਾਦਵ, ਹਰੀ ਸਿੰਘ ਗਰੀਬ, ਨਰਿੰਦਰ ਸਾਂਘੀ, ਹਰਮੀਤ ਸਾਂਘੀ, ਕੁਲਦੀਪ ਸਿੰਘ, ਇੰਦਰੇਸ਼ਮੀਤ, ਸੁਖਬੀਰ ਅੰਮ੍ਰਿਤਸਰੀ, ਗੁਰਚਰਨ ਸਿੰਘ,ਹਰਜੀਤ ਸਿੰਘ ਗਰੋਵਰ, ਪ੍ਰੋ ਮੁਖਵਿੰਦਰ ਸਿੰਘ ਰੰਧਾਵਾ, ਪੱਤਰਕਾਰ ਮਹਾਂਵੀਰ ਗਿੱਲ, ਗੁਰਲਾਲ ਵੜੈਚ, ਡਾ. ਬਖਤਾਵਰ, ਦਲਬੀਰ ਸੋਹੀ, ਗੁਰਿੰਦਰ ਮਕਨਾ ਵੀ ਹਾਜ਼ਰ ਸਨ।ਸਾਰੇ ਸੱਜਣਾਂ ਨੂੰ ਪੁਸਤਕ ਦੀ ਇੱਕ ਇੱਕ ਕਾਪੀ ਵੀ ਭੇਂਟ ਕੀਤੀ ਗਈ।ਪੰਜਾਬੀ ਸਾਹਿਤ ਸਭਾ ਚੌਗਵਾਂ ਦੇ ਪ੍ਰਧਾਨ ਧਰਵਿੰਦਰ ਔਲਖ ਨੇ ਸਟੇਜ ਸੰਚਾਲਨ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply